Connect with us

उत्तराखण्ड

ਸੂਝਵਾਨ ਵੋਟਰਾਂ ਅਤੇ ਤਨ ਮਨ ਧਨ ਨਾਲ ਸੇਵਾਵਾਂ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ-ਪਲਵਿੰਦਰ ਕੌਰ

ਸੂਝਵਾਨ ਵੋਟਰਾਂ ਅਤੇ ਤਨ ਮਨ ਧਨ ਨਾਲ ਸੇਵਾਵਾਂ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ-ਪਲਵਿੰਦਰ ਕੌਰ

ਮੈਂ ਪਲਵਿੰਦਰ ਕੌਰ ਲੋਕ ਸਭਾ ਹਲਕਾ ਜਲੰਧਰ ਤੋਂ ਅਜ਼ਾਦ ਉਮੀਦਵਾਰ ,ਸਮੁੱਚੇ ਜਲੰਧਰ ਨਿਵਾਸੀਆਂ ਦਾ ਅਤੇ ਜਾਗਦੀ ਜਮੀਰ ਵਾਲੇ ਸੂਝਵਾਨ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਹਨਾਂ ਨਵੇਂ ਸਿਰਿਉਂ ਪੰਜਾਬ ਦੀ ਨੁਹਾਰ ਬਦਲਣ ਲਈ ਬਦਲਾਵ ਦਾ ਬਦਲ ਦੇਣ ਦੀ ਸ਼ੁਰੂਆਤ ਕਰਦਿਆਂ ਨੌਂ ਹਲਕਿਆਂ ਤੋਂ ਬਿਨਾ ਬੂਥ ਲਾਏ ਵੋਟਾਂ ਪਾਕੇ ਮਾਣ ਬਖਸ਼ਿਆ।ਉਹਨਾਂ ਭੈਣ ਭਰਾਵਾਂ ਮਾਤਾਵਾਂ ਨੌਜਵਾਨ ਬੱਚਿਆਂ ਦਾ ਵੀ ਧੰਨਵਾਦ ਕਰਦੀ ਹਾਂ ਜਿਹਨਾਂ ਦਿੰਨ ਰਾਤ ਇੱਕ ਕਰਕੇ ਹਰ ਹੀਲੇ ਸ਼ਹਿਰਾਂ ਪਿੰਡਾ ਕਸਬਿਆਂ ਚ ਜਾਕੇ ਪ੍ਰਚਾਰ ਕੀਤਾ ਅਤੇ ਤਨ ਮਨ ਧਨ ਨਾਲ ਸੇਵਾਵਾਂ ਕੀਤੀਆਂ ਉਹਨਾਂ ਚੈਨਲਾਂ ਅਖਬਾਰਾਂ ਦਾ ਵੀ ਧੰਨਵਾਦ ਜਿਨਾਂ ਨੇ ਬਿਨਾ ਲਾਲਚ ਕਵਰੇਜ ਕਰਕੇ ਸਾਡੇ ਅਹਿਦਨਾਮੇ ਨੂੰ ਲੋਕਾਂ ਤੱਕ ਪੁੱਜਦਾ ਕੀਤਾ । ਜੋ ਅਹਿਦਨਾਮਾ ਅਸੀਂ ਜਲੰਧਰ ਨਿਵਾਸੀਆਂ ਨਾਲ ਕੀਤਾ ਜਿਵੇਂ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ,ਪਿਮਸ ਹਸਪਤਾਲ ਨੂੰ ਪੀ ਜੀ ਆਈ ਦਾ ਦਰਜਾ ਦੇਣ ਦੀ ਗੱਲ,ਜਲੰਧਰ ਨੂੰ ਖੇਡਾਂ ਦੇ ਸਾਜੋ ਸਮਾਨ ਦਾ ਅੰਤਰਰਾਸਟਰੀ ਕੇਂਦਰ ਬਣਾਉਣ ਦੀ ਗੱਲ , ਕਰਤਾਰਪੁਰ ਨੂੰ ਫ਼ਰਨੀਚਰ ਪੱਖੋਂ ਵਿਕਸਤ ਕਰਨਾ , ਆਦਮਪੁਰ ਦੀਆਂ ਸੜਕੀ ਆਵਾਜਾਈ ਦੀਆਂ ਸਮੱਸਿਆਵਾਂ ਦੀ ਗੱਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਅਤੇ ਲਤੀਫਪੁਰੇ ਦੇ ਉਜਾੜੇ ਗਏ ਪਰਿਵਾਰਾਂ ਨੂੰ ਉਸੇ ਹੀ ਜਗਾ ਤੇ ਵਸਾਉਣ ਦੀ ਗੱਲ ਸੱਭ ਤੋ ਅਹਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਹਾਲ ਰੱਖਣ ਦੀ ਗੱਲ ਨੂੰ ਧਿਆਨ ਵਿੱਚ ਰੱਖਕੇ ਅਸੀ ਆਪਣੇ ਅਹਿਦਨਾਮੇ ਤੇ ਕੇਂਦ੍ਰਿਤ ਰਹਾਂਗੇ । ਆਪ ਜੀ ਤੋਂ ਪੰਜਾਬ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੀ ਹਾਂ ।
ਆਓ ! ਸਿਰਜੀਏ ਨਵਾਂ ਪੰਜਾਬ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ


Continue Reading
You may also like...
Click to comment

Leave a Reply

Your email address will not be published. Required fields are marked *

More in उत्तराखण्ड

Trending News

Follow Facebook Page