Connect with us

उत्तराखण्ड

ਮਾਨ ਸਰਕਾਰ,ਕਾਨੂੰਨ ਅਤੇ ਗੁਰੂ ਸਾਹਿਬ ਨੂੰ ਪਿੱਛੇ ਛੱਡ ਚੋਰਾਂ ਦੀ ਕਰ ਰਹੀ ਵਕਾਲਤ । ਭਾਈ ਵਡਾਲਾ

ਮਾਨ ਸਰਕਾਰ,ਕਾਨੂੰਨ ਅਤੇ ਗੁਰੂ ਸਾਹਿਬ ਨੂੰ ਪਿੱਛੇ ਛੱਡ ਚੋਰਾਂ ਦੀ ਕਰ ਰਹੀ ਵਕਾਲਤ । ਭਾਈ ਵਡਾਲਾ

ਪ੍ਰਧਾਨ ਧਾਮੀ ਜੀ ਖਾਣਾ ਪੰਥ ਦਾ ,ਵਕਾਲਤ ਬਾਦਲਾਂ ਦੀ ??
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੫ ਅਗਸਤ ਨੂੰ ਪੰਥਕ ਹੋਕੇ ਦਾ ੨੩ ਵਾਂ ਮਹੀਨਾ ਚੱਲ ਰਿਹਾ ਹੈ। ਮਾਮਲਾ ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪ ਚੋਰੀ ਵੇਚਣ ਦਾ ਜਿਹਨਾਂ ਦੇ ਇਨਸਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਸਿੱਖ ਸਦ ਭਾਵਨਾ ਦਲ ਪੰਥਕ ਹੋਕੇ ਦੇ ਰੂਪ ਵਿੱਚ ਅਵਾਜ ਬੁਲੰਦ ਕਰ ਰਿਹਾ ਹੈ। ਹਰ ਰੋਜ ਦੀ ਤਰਾਂ ਦੀਵਾਨ ਸਜਾਏ ਗਏ ਸ੍ਰੀ ਸੁਖਮਨੀ ਸਾਹਿਬ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਪੰਥਕ ਹੋਕੇ ਦੀ ਸਫਲਤਾ,ਗੁਰੂਘਰਾਂ ਦੀ ਅਜਾਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਨੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਵਾਸੀਆਂ ਨਾਲ ਜੱਗੋਂ ਤੇਰਵੀਂ ਹੋ ਰਹੀ ਹੈ ਚੋਰ ਚੋਰਾਂ ਦੀ ਵਕਾਲਤ ਕਰ ਰਹੇ ਹਨ ਅਰ ਮਾਨ ਸਰਕਾਰ ਚੋਰਾਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੀ ਰਜਾਮੰਦੀ ਪੁੱਛ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਸ੍ਰੋਮਣੀ ਕਮੇਟੀ ਤੇ ਇਹਨਾਂ ਦਾ ਲਾਣਾ ਆਪ ਹੀ ਪਾਵਨ ੩੨੮ ਸਰੂਪਾਂ ਬਾਬਤ ਪੜਤਾਲ ਐਡਵੋਕੇਟ ਈਸ਼ਰ ਸਿੰਘ ਰਾਹੀ ਕਰਵਾਈ ਆਪ ਹੀ ਦੋਸ਼ੀਆ ਦੀ ਸੂਚੀ ਜਾਰੀ ਕੀਤੀ ਆਪ ਹੀ ਫੌਜਦਾਰੀ ਕੇਸ ਦਰਜ ਕਰਵਾਏ ਜਾਣ ਦੀ ਗੱਲ ਕੀਤੀ ਤੇ ਆਪ ਇਸ ਸਭ ਕਾਹੇ ਤੋਂ ਮੁੱਕਰੇ ਕਿਉਂਕੀ ਇਹ ਚੋਰ ਚੋਰ ਮਸ਼ੇਰੇ ਭਾਈ ਹਨ । ਚੋਰ ਕੀ ਹਾਮਾ ਭਰੇ ਨ ਕੋਇ ਪੜਨ ਵਾਲੇ ਸਿੱਖ ਨਹੀ।ਅਰ ਇਹ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਗੁਲਾਮੀ ਦੀ ਗਲ ਟਾਈ ਪਾਕੇ ਆਰ ਐਸ ਵਾਲੇ ਲਿਬਾਸ ਵਿੱਚ ੪੨੦ ਪੰਥ ਨਾਲ ਖੇਡਣ ਵਾਲੇ ਬਾਦਲਾਂ ਦੀ ਵਕਾਲਤ ਕਰਕੇ ਸਾਬਤ ਕਰ ਹੀ ਦਿੱਤਾ ਹੈ। ਕਿ ਉਹ ਹਿੱਕ ਠੋਕ ਕੇ ਚੋਰਾਂ ਨਾਲ ਖੜੇ ਹਨ। ਅਰ ਇਹਨਾਂ ਬਾਦਲਾਂ ਦੇ ਟੁਕੜਬੋਜਾਂ ਨੂੰ ਗੁਰੂ ਤੋਂ ਵੱਧ ਚੋਰ ਪਿਆਰੇ ਹਨ ਅਤੇ ਚੋਰ ਹੋਣ ਤੇ ਮਾਣ ਹੈ ਤਾਂਕਿ ਦੁਨੀਆ ਭਰ ਵਿੱਚ ਸਿੱਖੀ ਸਰੂਪ ਦੀ ਬਦਨਾਮੀ ਕਰਵਾਈ ਜਾ ਸਕੇ ਜਿਹਨਾਂ ੨ ਲੱਖ ਚਾਰ ਹਜ਼ਾਰ ਪੰਜ ਸੌ ਛੱਤੀ ਅੰਗ ਲਾਪਤਾ ਕਰਨ ਵਾਲੇ ਨੌ ਲੱਖ ਛਿਆਸੀ ਹਜ਼ਾਰ ਅੰਗ ਅਣਅਧਿਕਾਰਤ ਛਾਪਣ ਵਾਲੇ ਨੌ ਲੱਖ ਛਿਆਸੀ ਹਜ਼ਾਰ ਸੱਤ ਰੁਪਏ ਭੇਟਾ ਖਾਣ ਵਾਲੇ ਸੈਂਕੜੇ ਸਰੂਪ ਅੱਗ ਦੀ ਭੇਟ ਚਾੜ੍ਹਨ ਵਾਲੇ ਦਸ ਲੱਖ ਫਰਮੇ ਠੇਕੇਦਾਰਾਂ ਨੂੰ ਦੇਣ ਵਾਲੇ ਚੋਰਾਂ ਦੀ ਵਕਾਲਤ ਕਰਕੇ ਉਹਨਾਂ ਨੂੰ ਬਚਾਉਂਦੇ ਆ ਰਹੇ ਹਨ ।ਸ ਬਲਵੰਤ ਸਿੰਘ ਖੇੜਾ ਸ ਮਨਜੀਤ ਸਿੰਘ ਤਰਨਤਾਰਨੀ ਅਨੁਸਾਰ ਬਾਦਲਾਂ ਪੰਥ ਨਾਲ ਪੰਜਾਬ ਨਾਲ ਚੋਣ ਕਮਿਸ਼ਨ ਨਾਲ ੪੨੦ ਖੇਡੀ ਇੱਕੋ ਪਾਰਟੀ ਦੇ ਦੋ ਸੰਵਿਧਾਨ ਬਣਾਕੇ ਸਿਆਸੀ ਚੋਣਾਂ ਪੰਜਾਬੀ ਪਾਰਟੀ ਅਕਾਲੀ ਦਲ ਤੇ ਧਾਰਮਿਕ ਚੋਣਾਂ ਵਿੱਚ ਧਾਰਮਿਕ ਪਾਰਟੀ ਅਕਾਲੀ ਦਲ ਜਿਸ ਦੇ ਖਿਲਾਫ ਇਹਨਾਂ ਬਜੁਰਗਾਂ ਪੱਚੀ ਸਾਲ ਲੰਮਾ ਸੰਘਰਸ਼ ਲੜਿਆ ਜੋ ਅੱਜ ਵੀ ਲੜ ਰਹੇ ਹਨ। ਜਿਸ ਦੀ ਪੈਰਵਾਈ ਬਾਦਲਾਂ ਵੱਲੋ ਧਾਮੀ ਪ੍ਰਧਾਨ ਸ੍ਰੋਮਣੀ ਕਮੇਟੀ ਕਰ ਰਿਹਾ ਹੈ। ਜਿਸ ਨੇ ਅਕਾਲੀ ਸ਼ਬਦ ਪ੍ਰਧਾਨ ਦੇ ਅਹੁਦੇ ਦੀ ਜੱਖਣਾ ਪੁੱਟਕੇ ਰੱਖ ਦਿੱਤੀ ਹੈ।ਜਿਸ ਪ੍ਰਧਾਨ ਨੇ ਰਾਜਨੀਤੀ ਤੋਂ ਉਪਰ ਉੱਠ ਕੇ ਸਿੱਖੀ ਦੇ ਪ੍ਰਚਾਰ ਸੇਵਾ ਸੰਭਾਲ ਦੀ ਗੱਲ ਕਰਨੀ ਸੀ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਦੀ ਤਰਜਮਾਨੀ ਕਰਕੇ ਇੱਕ ਵਿਲੱਖਣ ਮਿਸਾਲ ਪੇਸ਼ ਕਰਨ ਦੀ ਬਜਾਏ ਟਿੱਚ ਜਾਣਿਆ ਪ੍ਰਧਾਨਗੀ ਦੇ ਅਹੁਦੇ ਨੂੰ ਕਲੰਕਤ ਕੀਤਾ ਹੈ।ਜਿਸ ਨੇ ਪੰਥ ਦੀ ਵਕਾਲਤ ਕਰਨੀ ਸੀ ਉਹ ਚੋਰਾਂ ਦੀ ਵਕਾਲਤ ਕਰਕੇ ਦੁਨੀਆ ਭਰ ਵਿੱਚ ਸਿੱਖਾਂ ਦਾ ਦੁਆਲਾ ਕੱਢ ਰਿਹਾ ਹੈ।ਰਹਿੰਦੀ ਖੂੰਹਦੀ ਕਸਰ ਮਾਨ ਸਰਕਾਰ ਪੁਲਸ ਪ੍ਰਸ਼ਾਸਨ ਨੇ ਕੱਢ ਦਿੱਤੀ ਪਾਵਨ 328 ਸਰੂਪਾਂ ਦੇ ਮਸਲੇ ਤੇ ਚੋਰਾਂ ਨੂੰ ਪੁੱਛ ਰਹੀ ਹੈ ਚੋਰ ਜੀ ਪਰਚਾ ਕਰ ਦਈਏ ਜਿਨ੍ਹਾਂ ਦੇ ਕਾਨੂੰਨ ਤੇ ਗੁਰੂ ਛੋਟੇ ਕਰਕੇ ਚੋਰਾਂ ਦੇ ਹੌਂਸਲੇ ਬੁਲੰਦ ਕੀਤੇ ।ਆਉ ਇਹਨਾਂ ਚੋਰ ਚੋਰ ਮਸ਼ੇਰੇ ਭਾਈਆਂ ਤੋਂ ਗੁਰੂਘਰ ਅਜਾਦ ਕਰਵਾਈਏ ਸਿੱਖਨੀਤੀਵਾਨ ਲਿਆਈਏ ਰਾਜਨੀਤੀਕ ਕੱਢੀਏ ਪੰਥ ਰੁਸ਼ਨਾਈਏ।

Ad Ad
Continue Reading
You may also like...

More in उत्तराखण्ड

Trending News

Follow Facebook Page