Connect with us

उत्तराखण्ड

ਵਿਸ਼ਾ-ਗੁਰਮਤਿ ਵਿਰੋਧੀ ਪ੍ਰਚਾਰ ਕਰਕੇ ਸਿੱਖੀ ਦੀ ਅੱਡਰੀ ਹੋਂਦ ਦਾ ਭਗਵਾਂਕਰਨ ਕਰਨ ਵਾਲੇ ਗੁਰਪ੍ਰੀਤ ਸਿੰਘ ਰਿੰਕੂ ਤੇ ਕਾਰਵਾਈ ਸਬੰਧੀ

ਸ੍ਰੀ ਮਾਨ ਜੀ।
ਇਹ ਹੈ ਕਿ ਭਾਈ ਗੁਰਪ੍ਰੀਤ ਸਿੰਘ ਰਿੰਕੂ ਨਾਮ ਦਾ ਵਿਅਕਤੀ ਸਾਂਝੀਵਾਲਤਾ ਦੇ ਨਾਮ ਹੇਠ।
ਭੋਲ਼ੀ ਭਾਲ਼ੀ ਗੁਰੂ ਕੀ ਸਿੱਖ ਸੰਗਤ ਨੂੰ
ਸ਼ਰਧਾ ਪ੍ਰੇਮ ਦੇ ਚੱਕਰਵਿਊ ਚ ਗੁੰਮਰਾਹ ਕਰਕੇ ,ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਵੀ ਕਰ ਰਿਹਾ ਅਤੇ ਇਸ
ਤੋਂ ਤੋੜ ਵੀ ਰਿਹਾ ਹੈ ,ਅਤੇ ਸਿੱਖ ਪੰਥ ਦੀ ਅੱਡਰੀ ਹੋਂਦ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ ਤੋਂ ਹਟਾਕੇ ਮੂਰਤੀ ਪੂਜਕ ਬਣਨ ਲਈ ਪ੍ਰੇਰਿਤ ਕਰ ਰਿਹਾ ਹੈ।
ਇੱਥੇ ਬੱਸ ਨਹੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਤੋਂ ਨੀਵੀ ਥਾਂ ਟੇਬਲ ਤੇ ਰੱਖ ਕੇ ਆਪ ਉੱਚੀ ਥਾਂ ਬੈਠ ਕੇ ਆਪਣੇ-ਆਪ ਤੇ ਛਤਰ ਝੁਲਾ ਚੁੱਕਾ ਹੈ।ਇਸ ਦੇ ਚੇਲੇ ਚਾਟੜੇ ਵੀ ਗੁਰਮਤਿ ਦੀਆਂ ਧੱਜੀਆ ਉਡਾਉਂਦੇ ਇਹਨਾਂ ਦੀਆਂ ਵੀਡੀਓ ਵਿੱਚ ਵੇਖੇ ਜਾ ਸਕਦੇ ਹਨ।
ਗੁਰਬਾਣੀ ਸ਼ਬਦਾਂ ਦੀ ਵਿਆਖਿਆ ਸਮੇ ਅਰਥਾਂ ਦੇ ਅਨਰਥ ਕਰਦਿਆਂ ਪੂਜਾ ਅਕਾਲ ਦੀ ਥਾਂ ਦੇਵੀ ਦੇਵਤਿਆਂ ਪ੍ਰਤੀ ਉਤਸ਼ਾਹਿਤ ਕਰਕੇ ਮੂਰਤੀ ਪੂਜਾ ਸੂਤਕ ਪਾਤਕ ਕਰਮ ਕਾਂਡ ਆਦਿਕ ਨਾਲ ਜੋੜ ਰਿਹਾ ਹੈ।
ਇਹ ਹੈ ਕਿ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਕੇਵਲ ਗੁਰਬਾਣੀ ਸਬਦ ,ਵਾਰਾਂ ਭਾਈ ਗੁਰਦਾਸ ਜੀ ਰਚਨਾ ਭਾਈ ਨੰਦ ਲਾਲ ਜੀ ਦਸਮ ਬਾਣੀ ਦਾ ਕੀਰਤਨ ਕੀਤਾ ਜਾ ਸਕਦਾ ਹੈ ਲੇਕਿਨ ਇਹ ਕਈ ਤਰਾਂ ਦੇ ਭਜਨ ਆਦਿਕ ਕਰ ਚੁੱਕਾ ਹੈ।
ਗੁਰੂ ਕੇ ਲੰਗਰਾਂ ਨੂੰ ਨਾਨਕ ਰੋਟੀ, ਅਤੇ ਅਜੋਕੇ ਸਮੇ ਦੇ ਕਾਮੀ ਆਸ਼ਕਾ ਦੇ ਵੈਲੇਨਟਾਈਨ ਡੇ ਦੇ ਤੁਲ ਅੰਮ੍ਰਿਤ ਵੇਲਾ ਸੱਚ ਨਾਉ ਨੂੰ ਅੰਮ੍ਰਿਤ ਵੇਲਾ ਵੈਲੇਨਟਾਈਨ ਡੇ ਬਣਾ ਕੇ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ ਦੇ ਗਲਤ ਅਰਥ ਕਰਕੇ ਸਿੱਖੀ ਸਰਮਾਏ ਦਾ ਮਲੀਆਮੇਟ ਕਰ ਰਿਹਾ ਹੈ।
ਜੋ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਨੂੰਨ ਮੁਤਾਬਿਕ ਅਤੇ ਪੰਥਕ ਰਵਾਇਤ ਅਨੁਸਾਰ ਗੁਰੂ ਸਾਹਿਬ ਜੀ ਦੇ ਅਦਬ, ਸੇਵਾ ਸੰਭਾਲ ਪ੍ਰਚਾਰ ਪ੍ਰਸਾਰ ਵਿੱਚ ਵੱਡੀ ਕੁਤਾਹੀ ਦੇ ਨਾਲ-ਨਾਲ ਨਾ ਬਰਦਾਸ਼ਤ ਯੋਗ ਨਾ ਬਖਸ਼ਣ ਯੋਗ
ਸੰਗੀਨ ਅਪਰਾਧ ਹੈ। ਜਿਸ ਨੂੰ ਰੋਕਣ ਲਈ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਕਰਕੇ ਅਗਲੇਰੇ ਪੁੱਖਤਾ ਪ੍ਰਬੰਧਾਂ ਸਬੰਧੀ ਲੋੜੀਂਦੇ ਕਦਮ ਚੁੱਕਣੇ, ਸ੍ਰੋਮਣੀ ਕਮੇਟੀ ਅਤੇ ਸਮੁੱਚੀਆਂ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਸਮੇ-ਸਮੇ ਹਦਾਇਤਾਂ ਜਾਰੀ ਕਰਨੀਆਂ
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੁੰਮੇਵਾਰੀ ਸੀ।
ਪਰ ਇਹ ਸਭ ਨਾਕਾਮਯਾਬ ਸਿੱਧ ਹੋਇਆ
ਅਫਸੋਸ- ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਸੇਵਾ ਸੰਭਾਲ ਪ੍ਰਚਾਰ ਪ੍ਰਸਾਰ ,ਗੁਰੂਘਰਾਂ ਦੇ ਸੁਚੱਜੇ ਪ੍ਰਬੰਧ ਅਤੇ ਸਿੱਖ ਪੰਥ ਦੀ ਅੱਡਰੀ ਹੋਂਦ ਬਰਕਰਾਰ ਰੱਖਣ ਲਈ
ਲਈ ਪੰਥ ਨੇ ਅਣਥੱਕ ਘਾਲਣਾ ਘਾਲ ਸ਼ਹੀਦੇ ਜਾਮ ਪੀ ਕੇ ਸਿੱਖਾਂ ਦੀ ਸਿਰਮੌਰ ਧਾਰਮਿਕ ਜਥੇਬੰਦੀ ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ
ਹੋਂਦ ਚ ਲਿਆਂਦੀ ਸੀ। ਅੱਜ ਉਹ ਵਾੜ ਹੀ ਖੇਤ ਨੂੰ ਖਾਣ ਲੱਗ ਗਈ ।ਆਗੂ ਹੀ ਉਜਾੜਨ ਲੱਗ ਪਏ।ਚੌਂਕੀਦਾਰ ਹੀ ਚੋਰ ਬਣ ਗਏ, ਕੁੱਤੀ ਹੀ ਚੋਰਾਂ ਨਾਲ ਰਲ਼ ਗਈ।ਨਾ ਕੁੱਤੀ ਭੌਂਕੇ ਨਾ ਚੋਰ ਭੱਜੇ ਵਾਲੀ ਗੱਲ ਬਣ ਗਈ।ਪੰਥਪ੍ਰਸਤੀ ਤੋਂ ਹੱਟਕੇ ਵੋਟ ਨੋਟ ਅਤੇ ਕੁਰਸੀ ਚੌਧਰ ਪ੍ਰਸਤੀ ਖਾਤਿਰ ਪੰਥ ਦਰਦੀ ਪ੍ਰਚਾਰਕ ਕੀਰਤਨੀਏ ਛੱਡ ਕੇ ਇੱਕ ਗੁਰਮਤਿ ਵਿਰੋਧੀ ਪਖੰਡ ਕਰਕੇ ਸਿੱਖ ਪੰਥ ਦੀ ਅੱਡਰੀ ਹੋਂਦ ਦਾ ਭਗਵਾਂਕਰਨ ਕਰਨ ਵਾਲੇ ਗੁਰਪ੍ਰੀਤ ਸਿੰਘ ਰਿੰਕੂ ਦਾ ਸਮਾਗਮ ਗੁਰੂ ਕੀ ਗੋਲਕ ਸਿੱਖਾਂ ਦੇ ਦਸਵੰਧ ਦਾ ਪੈਸਾ ਲੱਖਾਂ ਰੁਪਏ ਖਰਚਕੇ ਮਸ਼ਹੂਰੀ ਕਰਦਿਆਂ ਕੋਈ ਹੋਰ ਨਹੀ ਸਗੋੰ
ਸ੍ਰੋਮਣੀ ਕਮੇਟੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਕਰ ਰਹੀ ਹੈ। ਜੋ ਕਿ ਸਿੱਖੀ ਸਿਧਾਤਾਂ ਦੇ ਕਤਲ ਦੇ ਨਾਲ-ਨਾਲ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ।
ਇਸ ਲਈ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਕਦਰਸ਼ਕ ਬਣਨ ਦੀ ਬਜਾਏ
ਤੁਰੰਤ ਕਾਰਵਾਈ ਕਰਦਿਆਂ ੧੩ ਚੇਤ ੫੫੫ – ੨੬ ਮਾਰਚ ੨੦੨੩ ਨੂੰ ਗੰਗਾਨਗਰ ਰਾਮ ਲੀਲਾ ਮੈਦਾਨ ਰਾਜਸਥਾਨ ਵਿਖੇ ਰੱਖੇ ਗੁਰਮਤਿ ਸਮਾਗਮ ਵਿੱਚੋਂ ਗੁਰਪ੍ਰੀਤ ਸਿੰਘ ਉਰਫ ਰਿੰਕੂ ਨੂੰ ਰੋਕਿਆ ਜਾਵੇ ਅਤੇ ਬਣਦੀ ਸਖਤ ਤੋਂ ਸਖਤ ਸਜਾ ਦਿੱਤੀ।ਉਹਨਾਂ ਚਿਰ ਕਿਸੇ ਸਮਾਗਮ ਵਿੱਚ ਹਿੱਸਾ ਲੈਣ ਤੇ ਪੂਰਨ ਤੌਰ ਤੇ ਇਸ ਤੇ ਪਾਬੰਦੀ ਲਾਈ ਜਾਵੇ, ਤਾਂਕਿ ਅੱਗੇ ਤੋਂ ਇਸ ਤਰਾਂ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਠੱਲ੍ਹ ਪਾਈ ਜਾ ਸਕੇ।

ਉਪਰੋਕਤ-ਵਾਪਰੇ ਘਟਨਾਕ੍ਰਮ ਦੀਆਂ ਤਸਵੀਰਾਂ ਅਤੇ ਵੀਡੀਓ ਨਾਲ ਨੱਥੀ ਹਨ।

ਵਿਸ਼ੇਸ਼- ਸਾਨੂੰ ਆਸ ਨਹੀ ਤੁਸੀਂ ਸਾਡੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਇਸ ਪੱਤਰ ਤੇ ਕਾਰਵਾਈ ਕਰੋਗੇ। ਹੋ ਸਕਦਾ ਇਹ ਪੱਤਰ ਨੂੰ ਵਿਰੋਧੀ ਸੋਚ ਦਾ ਹਿੱਸਾ ਆਖਕੇ ਕਿਸੇ ਕੂੜੇ ਦਾਨ ਵਿੱਚ ਸੁੱਟ ਦਿਉਗੇ?। ਪਰ ਫਿਰ ਵੀ ਅਸੀਂ ਲਿਖ ਰਹੇ ਹਾਂ ਤਾਂਕਿ
ਭਵਿੱਖ ਵਿੱਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਬਹਾਲ ਕਰਕੇ ਸਿੱਖ ਪੰਥ ਲਈ ਇੱਕ ਉਹ ਮੋਢਾ ਕਾਇਮ ਕੀਤਾ ਜਾ ਸਕੇ, ਜਿਸ ਉੱਪਰ ਹਰ ਸਿੱਖ ਦਹਾਕਿਆਂ ਤੋਂ ਭਾਰਾ ਹੋਇਆ ਆਪਣਾ ਸਿਰ ਰੱਖ ਕੇ ਹੌਲ਼ਾ ਕਰ ਸਕੇ।

ਗੁਰੂ ਪੰਥ ਦਾ ਦਾਸ
ਭਾਈ ਬਲਵਿੰਦਰ ਸਿੰਘ ਜੀ ਜਿਲਾ ਜਥੇਦਾਰ ਸਿੱਖ ਸਦਭਾਵਨਾ ਦਲ
ਮੁੱਖ ਦਫਤਰ ਸੁਲਤਾਨਵਿੰਡ ਪਿੰਡ ਸ੍ਰੀ ਅੰਮ੍ਰਿਤਸਰ ਸਾਹਿਬ

Ad Ad
Continue Reading
You may also like...

More in उत्तराखण्ड

Trending News

Follow Facebook Page