Connect with us

उत्तराखण्ड

ਸਾਕਾ ਨਨਕਾਣਾ ਸਾਹਿਬ ਨੂੰ ਸਮਰਪਿਤ
੨੧ ਫਰਵਰੀ ਨੂੰ ਹੋਵੇਗਾ ਸ਼ਹੀਦੀ ਸਮਾਗਮ- ਭਾਈ ਵਡਾਲਾ

੨੧ ਫਰਵਰੀ ਨੂੰ ਵੱਡੇ ਪੱਧਰ ਤੇ ਸਿੱਖ ਸੰਗਤਾਂ ਕਰਨ ਸਮੂਲੀਅਤ -ਭਾਈ ਬਚਿੱਤਰ ਸਿੰਘ ਸੰਗਰੂਰ- ਪੰਜਾਬ ਪ੍ਰਧਾਨ ।

ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੪ ਫਰਵਰੀ ਨੂੰ ਪੰਥਕ ਹੋਕੇ ਦੇ ਅਠਾਈਵੇਂ ਮਹੀਨੇ ਦੀ ਅਰੰਭਤਾ ਕਰਦਿਆਂ ੩੨੮ ਪਾਵਨ ਸਰੂਪਾਂ ਦੇ ਇਨਸਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਸਮਰਪਿਤ ਪੰਥਕ ਹੋਕੇ ਦੇ ਦੀਵਾਨ ਸਜਾਏ ਗਏ। ਸ੍ਰੀ ਸੁਖਮਨੀ ਸਾਹਿਬ ਚੌਪਈ ਸਾਹਿਬ ਜੀ ਦੇ ਪਾਠ ਹੋਏ।ਪੰਥਕ ਹੋਕੇ ਦੀ ਸਫਲਤਾ ਲਈ, ਗੁਰੂਧਾਮਾਂ ਦੀ ਬਹਾਲੀ ਲਈ, ਬੰਦੀ ਸਿੰਘ ਰਿਹਾਈ ਲਈ ਅਰਦਾਸ ਹੋਈ। ਜਿਸ ਵਿੱਚ ਦਲ ਦੀ ਪੰਜਾਬ ਪੱਧਰੀ ਇਕਾਈ ਨੇ ਹਾਜਰੀ ਭਰੀ।
ਉਪਰੰਤ ਮੁੱਖ ਦਫਤਰ ਸੁਲਤਾਨਵਿੰਡ ਵਿਖੇ। ਭਾਈ ਬਲਦੇਵ ਸਿੰਘ ਵਡਾਲਾ ਕੌਮੀ ਸੇਵਾਦਾਰ ਸਿੱਖ ਸਦਭਾਵਨਾ ਦਲ ਹਜੂਰੀ ਕੀਰਤਨੀਏ ਸੱਚਖੰਡ ਸ੍ਰੀਦਰਬਾਰ ਸਾਹਿਬ ਅਤੇ ਭਾਈ ਬਚਿੱਤਰ ਸਿੰਘ ਸੰਗਰੂਰ ਮੁੱਖ ਸੇਵਾਦਾਰ ਪੰਜਾਬ ਦੀ ਅਗਵਾਈ ਹੇਠ ਇਕੱਤ੍ਰਤਾ ਕੀਤੀ ਗਈ। ਜਿਸ ਦੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਵਡਾਲਾ ਨੇ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਜੀ ਨੂੰ ਸਮਰਪਿਤ ਸ਼ਹੀਦ ਭਾਈ ਲਛਮਣ ਸਿੰਘ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਦਲ ਵੱਲੋ ੨੦੧੬-੨੨ ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਅਰੰਭਤਾ ਕੀਤੀ ਗਈ ਸੀ,ਜਿਸ ਦੇ ਤਹਿਤ ੨੧ ਫਰਵਰੀ ੨੦੨੩ ,ਦਿੰਨ ਮੰਗਲਵਾਰ ੯ ਫੱਗਣ ਨੂੰ ਪੰਥਕ ਹੋਕੇ ਵਾਲੀ ਥਾਂ ਸ਼ਹੀਦੀ ਸਮਾਗਮ ਕੀਤਾ ਜਾਵੇਗਾ।ਜੋ ੩੨੮ ਪਾਵਨ ਸਰੂਪ,ਬੰਦੀ ਸਿੰਘ ਰਿਹਾਈ, ਬੇਅਦਬੀ ਕਾਂਡ, ਸ੍ਰੋਮਣੀ ਕਮੇਟੀ ਦੀ ਅਜਾਦੀ ਬਾਬਤ ਹੋਵੇਗਾ। ਕਿਹਾ ਜਿੱਥੇ ਬੰਦੀ ਸਿੰਘ ਰਿਹਾਈ ਲਈ ਸਿੱਖ ਆਪਣੇ-ਆਪਣੇ ਤੌਰ ਤੇ ਯਤਨ ਕਰ ਰਹੇ ਹਨ। ਉੱਥੇ ਦਲ ਵੱਲੋ ਵੀ ਹਰ ਤਰਾਂ ਦੇ ਯਤਨ ਜਾਰੀ ਰਹਿਣਗੇ। ਉਹਨਾ ਵੱਲੋ ਪੰਜਾਬ ਪੱਧਰੀ ਚੁਣੇ ਗਏ ਨੁਮਾਇੰਦਿਆ ਨੂੰ ਨਿਯੁਕਤੀ ਪੱਤਰ ਵੀ ਸੌਂਪੇ,ਭਾਈ ਬਚਿੱਤਰ ਸਿੰਘ ਸੰਗਰੂਰ ਮੁੱਖ ਸੇਵਾਦਾਰ, ਭਾਈ ਗੁਰਮੀਤ ਸਿੰਘ ਥੂਹੀ ਮੀਤ ਸੇਵਾਦਾਰ, ਭਾਈ ਬਲਜੀਤ ਸਿੰਘ ਸ਼ਿਕਾਰ ਮਾਛੀਆਂ ਜਰਨਲ ਸਕੱਤਰ, ਭਾਈ ਅਮਰਪਾਲ ਸਿੰਘ ਫਰੀਦਕੋਟ ਖਜ਼ਾਨਚੀ, ਭਾਈ ਗੁਰਵਤਨ ਸਿੰਘ ਜੀ ਮੁਕੇਰੀਆ ਸਹਾਇਕ ਖਜ਼ਾਨਚੀ, ਭਾਈ ਅਵਤਾਰ ਸਿੰਘ ਜੀ ਖਾਲਸਾ ਬਕਾਪੁਰ, ਭਾਈ ਅਰਵਿੰਦਰ ਸਿੰਘ ਜੀ ਤਰਨਤਾਰਨ, ਭਾਈ ਰਾਜਨ ਸਿੰਘ ਜੀ ਬਠਿੰਡਾ,ਭਾਈ ਚਰਨਜੀਤ ਸਿੰਘ ਜੀ ਜਲੰਧਰ, ਭਾਈ ਗੁਰਵਿੰਦਰ ਸਿੰਘ ਜੀ ਮਲੇਰ ਕੋਟਲਾ, ਭਾਈ ਰਾਜਵੰਤ ਸਿੰਘ ਜੀ ਨਵਾਂਸ਼ਹਿਰ, ਅੰਤ੍ਰਿਗ ਸਭਾ, ਭਾਈ ਜਰਨੈਲ ਸਿੰਘ ਜੀ ਖਰੜ, ਭਾਈ ਗੁਰਜੀਤ ਸਿੰਘ ਜੀ ਬਰਨਾਲਾ, ਭਾਈ ਨਰਿੰਦਰਪਾਲ ਸਿੰਘ ਜੀ ਜਲੰਧਰ , ਭਾਈ ਇਕਬਾਲ ਸਿੰਘ ਜੀ ਫ਼ਿਰੋਜ਼ਪੁਰ , ਭਾਈ ਪਰਮਿੰਦਰ ਸਿੰਘ ਜੀ ਪਠਾਨਕੋਟ , ਭਾਈ ਬਲਰਾਜ ਸਿੰਘ ਜੀ ਫਰੀਦਕੋਟ ਭਾਈ ਸੁਖਦੇਵ ਸਿੰਘ ਜੀ ਵੈਦ ,ਭਾਈ ਮਨਪ੍ਰੀਤ ਸਿੰਘ ਜੀ , ਭਾਈ ਇਕਬਾਲ ਸਿੰਘ ਜੀ ਮਨਾਵਾਂ , ਭਾਈ ਗਗਨਪ੍ਰੀਤ ਸਿੰਘ ਜੀ , ਮਾਤਾ ਕੰਵਲਜੀਤ ਕੌਰ ਜੀ ਵਿਸ਼ੇਸ਼ ਕਰਕੇ ਹਾਜਿਰ ਹੋਏ ।
ਸਦੀਵੀ ਹੱਲ ਲਈ ਇਹ ਵੀ ਪ੍ਰਵਾਨ ਹੋਇਆ ਸਿੱਖਨੀਤੀਵਾਨ ਲਿਆਵਾਂਗੇ, ਰਾਜਨੀਤਕ ਕੱਢਾਂਗੇ, ਪੰਥ ਰੁਸ਼ਨਾਵਾਂਗੇ,

Ad Ad Ad Ad Ad Ad
Continue Reading
You may also like...
Click to comment

Leave a Reply

Your email address will not be published. Required fields are marked *

More in उत्तराखण्ड

Trending News

Follow Facebook Page