उत्तराखण्ड
ਮਾਨ ਸਰਕਾਰ ਵੇਲੇ, ਰੰਗਲਾ ਪੰਜਾਬ ਵਿੱਚ ਡੁੱਬੇਗਾ ਸ਼ਰਾਬ ,ਜੋ ਹੋਊ ਬਰਬਾਦ-ਭਾਈ ਵਡਾਲਾ
ਆਖਿਆ-ਆਮ ਆਦਮੀ ਨੇ ਖਾਸ ਆਦਮੀ ਬਣਕੇ ਪੰਜਾਬੀਆਂ ਦੀ ਨਸਲਕੁਸ਼ੀ ਦੀ ਕੱਸੀ ਤਿਆਰੀ।
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੩ ਚੇਤ ੧੬ ਮਾਰਚ ਨੂੰ ਪੰਥਕ ਹੋਕੇ ਤੋਂ ੩੨੮ ਪਾਵਨ ਸਰੂਪਾਂ ਬਾਬਤ ਇਨਸ਼ਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਆਵਾਜ ਬੁਲੰਦ ਕਰ ਰਹੇ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲਾਮਬੰਦੀ ਕੀਤੀ ਜਾਂਦੀ ।ਜੋ ਦਸ ਗੁਰੂ ਸਾਹਿਬਾਨ ਸਿੱਖ ਮਿਸਲਾਂ ਬਾਬਾ ਬੰਦਾ ਸਿੰਘ ਬਹਾਦਰ ਸ਼ੇਰੇ ਪੰਜਾਬ ਸਰਕਾਰ ਏ ਖਾਲਸਾ ਵੱਲੋ ਪਾਏ ਯੋਗਦਾਨ ਨੇ ਕੀਤੀ ਸੀ। ਜਿਸ ਦੀ ਬਦੌਲਤ ਚੱੜ੍ਹਕੇ ਆਏ ਬਾਬਰਾਂ ,ਭਰਥਰ ਜੋਗੀ ਵਰਗਿਆਂ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਤੇ ਸ਼ਰਾਬ ਦੇ ਪਿਆਲੇ ਛੱਡ ਕੇ ਨਸ਼ਾ ਮੁਕਤੀ ਲਈ ਲਾਮਬੰਦ ਹੋਏ।ਨਸ਼ੇ ਨੂੰ ਨਸਲਕੁਸ਼ੀ ਮੱਤ ਮਾਰ ਵਸਤੂ ਸਮਝਕੇ ਹਰ ਤਰਾਂ ਦੇ ਨਸ਼ੇ ਤੋਂ ਕਿਨਾਰਾ ਕੀਤਾ। ਜਿਸ ਨੇ ਇੱਕ ਸੁਚੱਜੇ ਸਮਾਜ ਦੀ ਸਿਰਜਣਾ ਕੀਤੀ। ਜਿਸ ਰਾਹੀ ਮਾਨਵਤਾ ਦਾ ਨਿਆਰਾ ਪਨ ਸਾਹਮਣੇ ਆਇਆ।
ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਨਸ਼ਾ ਮੁਕਤ ਰਹਿਣ ਲਈ ਆਵਾਜ ਪੰਜਾਬ ਦੀ ਧਰਤੀ ਤੋਂ ਸਿੱਖ ਪੰਥ ਵੱਲੋ ਦਿੱਤੀ ਗਈ।ਨਸ਼ਾ ਪੈਸੇ ਦਾ ਹੁਸਨ ਦਾ ਤਾਕਤ ਦਾ ਗਿਆਨ ਦਾ ਹੰਕਾਰ ਦਾ ਕਿਸੇ ਵੀ ਕਿਸਮ ਦਾ ਕਿਉਂ ਨਾ ਹੋਵੇ ਉਹ ਧਾਰਮਿਕ ਸਮਾਜਿਕ ਰਾਜਨੀਤਕ ਆਰਥਿਕ ਤੌਰ ਤੇ ਨਸ਼ਲਕੁਸ਼ੀ ਅੱਜ ਤੱਕ ਸਾਬਤ ਹੋਇਆ ਜੋ ਅੱਗੇ ਵੀ ਹੋਵੇਗਾ। ਜਿਸ ਤੋਂ ਆਯੂਰਵੈਦਿਕ ਤੌਰ ਤੇ ਵਰਜਿਆ ਸ਼ਰਾਬ ਦੀ ਬੋਤਲ ਤੇ ਹਾਨੀਕਾਰਕ ਲਿਖਣਾ ਪਈਂਦਾ ਸਮਾਜ ਵਰਜਦਾ ਨਸ਼ੇੜੀ ਪ੍ਰਵਾਰ ਨੂੰ ਰਿਸ਼ਤੇਦਾਰ ਕੋਈ ਨੀ ਸਮਝਦਾ ਪਤਾ ਲੱਗਣ ਤੇ ਜੁੜੇ ਰਿਸ਼ਤੇ ਤੋੜ ਲਏ ਜਾਂਦੇ ਹਨ। ਸੋ
ਮਾਨ ਸਰਕਾਰ ਦਾ ਇਹ ਕਾਨੂੰਨ ਜਿੱਥੇ ਘਰ ਦੀ ਸ਼ਰਾਬ ਹੀ ਹੋਵੇ।ਪੰਜਾਬ ਦਾ ਰਹਿੰਦਾ ਖੂਦਾਂ ਵੀ ਬੇੜਾ ਗਰਕ ਕਰਨ ਚ ਵੱਡਾ ਹੱਥ ਕੰਡਾ ਸਾਬਤ ਹੋਵੇਗਾ। ਉੱਥੇ ਨਾ ਬਾਬੇ ਦੀ ਰਬਾਬ ਹੋਵੇ, ਨਾ ਬਾਣੀ ਦੀ ਆਵਾਜ ਹੋਵੇ ।ਨਾ ਪੰਜਾਬ ਆਬਾਦ ਹੋਵੇ। ਬੱਸ ਪੰਜਾਬ ਬਰਬਾਦ ਹੋਵੇ ਰੰਗਲਾ ਪੰਜਾਬ ਹੁਣ ਕੰਗਲਾ ਪੰਜਾਬ ਹੋਵੇ ਲਈ ਕੰਮ ਕਰੇਗਾ। ਜਿਸ ਨੌਜਵਾਨੀ ਨੇ ਸੁੱਰਖਿਆ ਭਵਿੱਖ ਹੋਂਦ ਲਈ ਕੁਝ ਸੋਚਣਾ ਜਾਂ ਇਹ ਬਦਲਾਅ ਲਿਆਊ ਸਰਕਾਰ ਨੂੰ ਪੁੱਛਣਾ ਹੈ ਉਹ ਨੌਜਵਾਨੀ ਸਰਕਾਰ ਸ਼ਰਾਬ ਚ ਡੋਬਣਾ ਚਾਹੁੰਦੀ ਹੈ।ਸੋ ਪੰਜਾਬ ਦੇ ਨੌਜਵਾਨੋ ਬੇਗਮਪੁਰੇ ਦੇ ਬਾਬੇ ਦੇ ਵਾਰਸੋ ਬਾਬੇ ਰਵਿਦਾਸ ਜੀ ਨੇ ਤਾਂ ਗੰਗਾ ਜਲ ਦੀ ਬਣੀ ਸ਼ਰਾਬ ਨੂੰ ਵੀ ਪ੍ਰਵਾਨ ਨਹੀ ਕੀਤਾ ਸੀ। ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦਸ ਗੁਰੂ ਸਾਹਿਬਾਨ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਮਿਸਲਾਂ ਸਿੱਖ ਰਹਿਤ ਮਰਿਯਾਦਾ ਅਨੁਸਾਰ ਆਉ ਨਰੋਏ ਪੰਜਾਬ ਲਈ ਸਰਕਾਰ ਦੇ ਇਸ ਕਾਨੂੰਨ ਦਾ ਵਿਰੋਧ ਕਰਕੇ ਨਰੋਏ ਪੰਜਾਬ ਲਈ ਲਾਮਬੰਦ ਹੋਈਏ ਸਿੱਖਨੀਤੀਵਾਨ ਲਿਆਈਏ ਰਾਜਨੀਤਿਕ ਕੱਢੀਏ ਪੰਥ ਰੁਸ਼ਨਾਈਏ।