उत्तराखण्ड
ਉਸਤਾਦ ਪ੍ਰੋ. ਅਵਤਾਰ ਸਿੰਘ ਨਾਜ ਨੂੰ ਸਮਰਪਿਤ “ਰਾਗ ਦਰਬਾਰ” ਸਮਾਗਮ ਹੋਇਆਸ
ਅੰਮ੍ਰਿਤਸਰ ਵਿੱਚ ਡਰੀਮ ਸਿਟੀ ਨੈਕਸਟ, ਜੀ.ਟੀ. ਰੋਡ, ਮਾਨਾਵਾਲਾ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਜੀ ਵੱਲੋਂ ਉਸਤਾਦ ਪ੍ਰੋ. ਅਵਤਾਰ ਸਿੰਘ ਨਾਜ ਜੀ ਨੂੰ ਸਮਰਪਿਤ “ਰਾਗ ਦਰਬਾਰ” ਸਮਾਗਮ ਕਰਵਾਇਆ ਗਿਆ।
ਪ੍ਰੋ. ਨਾਜ ਇਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਤਕਰੀਬਨ ਜ਼ਿੰਦਗੀ ਦੇ 65 ਸਾਲ ਸੰਗੀਤ ਸਿਖਾਉਣ ਦੀ ਸੇਵਾ ਕੀਤੀ। ਉਨ੍ਹਾਂ ਦੇ ਸਿਖਾਏ ਕੀਰਤਨੀਏ ਵਿੱਚੋਂ ਪਦਮਸ਼੍ਰੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ, ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ, ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਹਜ਼ੂਰੀ ਰਾਗੀ ਅਤੇ ਹੋਰ ਅਨੇਕਾਂ ਵਿਦਵਾਨ ਕੀਰਤਨੀਏ ਪੰਥ ਦੀ ਝੋਲੀ ਵਿੱਚ ਪਾਏ ਗਏ।
ਸਮਾਗਮ ਦੀ ਆਰੰਭਤਾ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਹੋਈ। ਉੱਘੇ ਸੰਗੀਤਕਾਰਾਂ ਵੱਲੋਂ ਚੱਲ ਰਹੇ ਬਸੰਤ ਰਾਗ ਦੀਆਂ ਮਧੁਰ ਧੁਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੰਡਿਤ ਸਿਧਾਰਥ ਚੈਟਰਜੀ ਅਤੇ ਉਸਤਾਦ ਦੀਪਿਨ ਰਾਜ ਜੀ ਵੱਲੋਂ ਵਿਸ਼ੇਸ਼ ਕਰਕੇ ਨਿਰਧਾਰਤ ਰਾਗਾਂ ਵਿਚ ਕੀਰਤਨ ਰਾਹੀਂ ਹਾਜ਼ਰੀ ਭਰੀ ਗਈ।
ਸਮਾਗਮ ਦੌਰਾਨ ਭਾਈ ਨਿਸ਼ਾਨ ਸਿੰਘ ਜੀ (ਆਸਟ੍ਰੇਲੀਆ), ਭਾਈ ਜਸਬੀਰ ਸਿੰਘ ਜੀ ਖਾਲਸਾ ਭਰਾਤਾ, ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਇਕਬਾਲ ਸਿੰਘ ਜੀ ਮਨਾਵਾਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਪਰਮਪਾਲ ਸਿੰਘ ਜੀ (ਅਮਰੀਕਾ ਵਾਲੇ), ਭਾਈ ਹਰਵਿੰਦਰੀਤ ਸਿੰਘ ਜੀ ਜ਼ਹੂਰਾ ਅਤੇ ਬੱਚੀ ਦਸਮੀਨ ਕੌਰ ਜੀ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਪਹੁੰਚੇ ਪਤਵੰਤਿਆਂ ਵਿੱਚ ਪ੍ਰਿੰਸੀਪਲ ਅਤੇ ਡਾਇਰੈਕਟਰ ਡਾ. ਧਰਮਵੀਰ ਸਿੰਘ ਜੀ (ਚੀਫ ਖਾਲਸਾ ਦੀਵਾਨ, ਪ੍ਰੋ. ਨਾਜ ਸਾਹਿਬ ਜੀ ਦੇ ਜੱਮੇਵੀ), ਭਾਈ ਭੁਪਿੰਦਰ ਸਿੰਘ ਜੀ (ਪੁੱਤਰ ਪ੍ਰੋ. ਨਾਜ ਸਾਹਿਬ ਜੀ) ਅਤੇ ਬੀਬੀ ਅਮਰਪਾਲੀ ਕੌਰ ਜੀ (ਪੁੱਤਰੀ ਪ੍ਰੋ. ਨਾਜ ਸਾਹਿਬ ਜੀ) ਵਿਸ਼ੇਸ਼ ਕਰਕੇ ਸਮਾਗਮ ਵਿੱਚ ਪਹੁੰਚੇ।
ਸਮਾਗਮ ਦੀ ਸਮਾਪਤੀ ਮੌਕੇ ਭਾਈ ਗੁਰਦੇਵ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਜੀ ਵੱਲੋਂ ਰਸ‑ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਪਹੁੰਚੇ ਪਤਵੰਤਿਆਂ ਨੂੰ ਸਿਰੋਪਾ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।,,





























