उत्तराखण्ड
ਧਾਮੀ ਜੀ, ਕੁਫਰ ਤੋਲਣ ਦੀ ਬਜਾਏ ੩੨੮ ਸਰੂਪਾਂ ਦੇ ਦੋਸ਼ੀਆ ਤੇ ਫੌਜਦਾਰੀ ਮੁਕੱਦਮਾ ਕਰਵਾਉ- ਭਾਈ ਵਡਾਲਾ
ਆਖਿਆ- ਇਹ ਸਮਾਂ ਪਾਪਾਂ ਦੀ ਪੰਡ ਹੌਲ਼ੀ ਕਰਨ ਦਾ ਹੈ ਨਾ ਕਿ ਭਾਰੀ,ਤਹਾਡੀਆਂ ਪੁਸ਼ਤਾਂ ਤੋਂ ਚੁੱਕੀ ਨੀ ਜਾਣੀ।
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੧੩ ਫਰਵਰੀ ਨੂੰ ੩੨੮ ਸਰੂਪਾਂ ਬਾਬਤ ਇਨਸ਼ਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਦਿੱਤੇ ਜਾ ਰਹੇ,ਅਠਾਈ ਮਹੀਨਿਆਂ ਤੋਂ ਪੰਥਕ ਹੋਕੇ ਤੋਂ ਗੱਲਬਾਤ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਬਾਦਲਾਂ ਦੀ ਵਫਾਦਾਰੀ, ਪੰਥ ਨਾਲ ਮਕਾਰੀ ਕਰਨ ਵਾਲਾ ਪ੍ਰਧਾਨ ਧਾਮੀ ਜਿਹਨਾਂ ਮਰਜੀ ਝੂਠ ਬੋਲ ਲਵੇ ਇਹ ਬਾਦਲੀ ਟੋਲਾ ਇਸ ਗੁਨਾਹ ਤੋਂ ਬਚ ਨਹੀ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਨੇ ਸ੍ਰੋਮਣੀ ਕਮੇਟੀ ਰਾਹੀ ਐਡਵੋਕੇਟ ਈਸ਼ਰ ਸਿੰਘ ਜੀ ਤੋਂ ਜੋ ਪੜਤਾਲ ਕਰਵਾਈ, ਉਸ ਮੁਤਾਬਿਕ ੩੨੮ ਸਰੂਪ ਬਿਨਾ ਦਰਜ ਕੀਤੇ ਦਿੱਤੇ ,ਨੌ ਲੱਖ ਬਿਆਸੀ ਹਜਾਰ ਸੱਤ ਸੌ ਰੁਪਏ ਆਪ ਖਾ ਗਏ। ਦੋ ਲੱਖ ਚਾਰ ਹਜ਼ਾਰ ਪੰਜ ਸੌ ਛੱਤੀ ਅੰਗ ਲਾਪਤ ਹੋਏ। ਨੌ ਲੱਖ ਬਾਨਵੇਂ ਹਜਾਰ ਅੱਠ ਸੌ ਛਿਆਸੀ ਅੰਗ ਅਣਅਧਿਕਾਰਤ ਛਾਪ ਲਏ ਗਏ। ਦਸ ਲੱਖ ਫਰਮੇ ਪ੍ਰਾਈਵੇਟ ਠੇਕੇਦਾਰਾਂ ਕੋਲ ਪਾਏ ਗਏ ।ਸੈਂਕੜੇ ਸਰੂਪ ਅਗਨ ਭੇਟ ਹੋਏ ਲੇਕਿਨ ਰਿਪੋਰਟ ਵਿੱਚ ਘੱਟ ਦੱਸੇ ਗਏ। ਇਹ ਗੱਲ ਸ੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਮੰਨ ਚੁੱਕੀ ਹੈ।ਜਿਸ ਦੇ ਇਨਸਾਫ ਲਈ ਸਿੱਖ ਸੰਗਤ ਦੇ ਲਾਏ ਮੋਰਚੇ ਨੂੰ ਤਾਰਪੀਡ ਕਰਨ ਲਈ ਸ੍ਰੋਮਣੀ ਕਮੇਟੀ ਨੇ ਗੁੰਡਾ ਬ੍ਰਿਗੇਡ ਦੀ ਵਰਤੋਂ ਕੀਤੀ। ਕੁਝ ਹੇਠਲੇ ਮੁਲਾਜ਼ਮਾਂ ਨੂੰ ਸੇਕਾ ਵੀ ਲਾਇਆ। ਕੁਝ ਬਰਖਾਸਤ ਵੀ ਕੀਤੇ। ਕੁਝ ਤੇ ਫੌਜਦਾਰੀ ਮੁੱਕਦਮੇ ਚਲਾਉਣ ਦੀ ਗੱਲ ਵੀ ਮੰਨੀ ।ਹੁਣ ਪ੍ਰਧਾਨ ਧਾਮੀ ਰਾਹੀ ਝੂਠ ਤੇ ਝੂਠ ਬੋਲਿਆ ਜਾ ਰਿਹਾ ਹੈ ਹੋ ਸਕਦਾ ਜਸਟਿਸ ਜੋਰਾ ਸਿੰਘ ਦੀ ਬਰਗਾੜੀ ਰਿਪੋਰਟ ਦੀ ਤਰਾਂ ਬਾਦਲਕੇ ਈਸ਼ਰ ਸਿੰਘ ਜੀ ਦੀ ਪੜਤਾਲ ਨੂੰ ਵੀ ਨਕਾਰ ਦੇਣ? ਪਰ ਸਿੱਖ ਸੰਗਤਾਂ ਇਹਨਾ ਦੇ ਬਹਿਕਾਵੇ ਵਿੱਚ ਨਹੀ ਆਉਣਗੀਆਂ ਕਿਉਂਕਿ ਜਿਹੜੇ ਗੁਰੂ ਵੇਚ ਕੇ ਖਾ ਸਕਦੇ ਉਹ ਪੜਤਾਲ ਤੋਂ ਮੁਨਕਰ ਵੀ ਹੋ ਸਕਦੇ। ਮਾਨ ਸਰਕਾਰ ਇਹਨਾਂ ਚੋਰਾਂ ਦਾ ਸਾਥ ਵੀ ਦੇ ਸਕਦੀ ਹੈ।ਲੇਕਿਨ ਪੰਥ ਦੀ ਕਚਹਿਰੀ ਤੋਂ ਬਾਦਲਕੇ ਬਚ ਨਹੀ ਸਕਦੇ। ਸੋ ਆਉ ਪੰਥ ਜੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ ਸਿੱਖਨੀਤੀਵਾਨ ਲਿਆਈਏ ਰਾਜਨੀਤਿਕ ਕੱਢੀਏ ਪੰਥ ਰੁਸ਼ਨਾਈਏ।