उत्तराखण्ड
ਸ੍ਰੋਮਣੀ ਕਮੇਟੀ ਦੇ ਸਲਾਨਾ ਬੱਜਟ ਲਈ ਅਰਥਸ਼ਾਸਤਰੀਆਂ ਦੀ ਥਾਂ, ੩੨੮ ਸਰੂਪਾਂ ਦੇ ਚੋਰਾਂ ਦਾ ਟੋਲਾ ਗਠਿਤ- ਭਾਈ ਵਡਾਲਾ
ਆਖਿਆ
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੧੫ ਫਰਵਰੀ ਨੂੰ ਅਠਾਈ ਮਹੀਨਿਆਂ ਤੋਂ ਦਿੱਤੇ ਜਾ ਰਹੇ ਪੰਥਕ ਹੋਕੇ ਤੋਂ ਗੱਲਬਾਤ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਕੀਰਤਨੀਏ ਸੱਚਖੰਡ ਸ੍ਰੀਦਰਬਾਰ ਸਾਹਿਬ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਆਖਿਆ, ਕਿ ਪੰਥ ਲਈ ਇਸ ਤੋਂ ਮਾੜੀ ਗੱਲ ਹੋਰ ਕੀ ਹੋਊ, ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾਂ ਨੁਮਾਇੰਦਾ ਜਮਾਤ ਵਜੋੰ ਜਾਣੀ ਜਾਂਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬੱਜਟ,ਗਰੀਬ ਦਾ ਮੂੰਹ ਗੁਰੂ ਕੀ ਗੋਲਕ ਵਜੋਂ ਜਾਣੀ ਜਾਂਦੀ ਸਿੱਖ ਸੰਗਤ ਦੀ ਦਸਵੰਧ ਰੂਪੀ ਮਾਇਆ ਨੂੰ ਥਾਂ ਪੁਰ ਥਾਂ ਸਿਹਤ ਸਿੱਖਿਆ, ਪ੍ਰਚਾਰ ਪ੍ਰਸਾਰ ਸੇਵਾ ਸੰਭਾਲ ਲਈ ,ਪਾਰਦਰਸ਼ੀ ਸਲਾਨਾ ਬੱਜਟ
ਤਿਆਰ ਕਰਨ ਲਈ ਗੁਰਸਿੱਖ ਸੂਝਵਾਨ ਅਰਥਸ਼ਾਸਤਰੀਆਂ ਦੀ ਸੇਵਾ ਨਹੀ ਲਾਈ ਗਈ, ਸਗੋਂ ੩੨੮ ਸਰੂਪਾਂ ਦੇ ਚੋਰ, ਭੂਮਾਫੀਏ, ਗੋਲਕ ਚੋਰ, ਨਸ਼ਿਆਂ ਦੇ ਸੌਦਾਗਰ, ਅਯਾਸ਼ ਕਿਸਮ ਦੇ ਬੰਦਿਆਂ ਦਾ ਬਾਦਲੀ ਟੋਲੇ ਦਾ ਗਠਿਤ ਕੀਤਾ ਗਿਆ ਹੈ।
ਅਜਿਹੇ ਬੰਦਿਆਂ ਵੱਲੋ ਤਿਆਰ ਕੀਤਾ ਅਜਿਹਾ ਬਜਟ ਪੰਥ ਦੇ ਉੱਜਲੇ ਭਵਿੱਖ ਲਈ ਕਿੰਨਾ ਕੁ ਲਾਭਕਾਰੀ ਹੋ ਸਕਦਾ ਹੈ। ਇਸ ਤੋਂ ਪੰਥ ਦੇ ਵਾਰਸ ਭਲੀਭਾਂਤ ਬੜੀ ਚੰਗੀ ਤਰਾਂ ਜਾਣਦੇ ਹਨ ।
ਹੁਣ ਜੇਕਰ ਬਾਦਲਕਿਆਂ ਦੀ ਇਹਨੀ ਹਿੰਮਤ ਕਿ ਗੁਰਦੁਆਰਾ ਜੁਡੀਸ਼ੀਅਲ ਦੀ ਵੀ ਪ੍ਰਵਾਹ ਨਾ ਕਰਦਿਆਂ, ਗੁ ਜੁਡੀਸ਼ੀਅਲ ਵੱਲੋ ਜਿਹਨਾਂ ਬੰਦਿਆਂ ਨੂੰ ਦੋਸ਼ੀ ਆਖ ਕੇ ਉਹਨਾਂ ਤੇ ਮੁਕੱਦਮੇ ਕਰਨ ਦੀ ਗੱਲ ਆਖੀ ਰਾਜਿੰਦਰ ਮਹਿਤੇ ਵਰਗਿਆਂ ਦੇ ਅਮਰਜੀਤ ਚਾਵਲੇ ਦੀ ਗੱਲ ਸਭ ਨੇ ਬਲਬੀਰ ਸਿੰਘ ਸੇਖੋਂ ਤੋਂ ਸੁਣ ਹੀ ਲਈ ਹੈ, ਦੇ ਬਾਵਜੂਦ ਵੀ ਬਜਟ ਕਮੇਟੀ ਦੇ ਮੈਂਬਰ ਬਣਾਉਣ ਤੇ ਪੰਥ ਦੇ ਵਾਰਸ ਕੁਝ ਬੋਲਣ ਦੀ ਬਜਾਏ ਕੁੰਭਕਰਨੀ ਗੂੜ੍ਹੀ ਨੀਂਦੇ ਸੁੱਤੇ ਹੋਣ, ਤਾਂ ਕਸੂਰ ਕਿਸੇ ਹੋਰ ਦਾ ਨਹੀ ਸਗੋਂ ਪੰਥ ਦੇ ਵਾਰਸ ਅਖਵਾਉਣ ਵਾਲਿਆਂ ਦਾ ਹੀ ਹੈ। ਜੋ ਸਿਰਸੇ ਵਾਲੇ ਨੂੰ ਬਲਾਤਕਾਰੀ ਤਾਂ ਆਖਦੇ ਹਨ, ਪਰ ਇਹਨਾਂ ਬਾਦਲਕਿਆਂ ਵਾਰੀ ਚੁੱਪ ਹਨ, ਨਿਰੰਕਾਰੀ ਨੂੰ ਸਿੱਖਾਂ ਦਾ ਕਾਤਲ ਆਖਦੇ ਹਨ। ਪਰ ਬਾਦਲਾਂ ਵਰੀ ਚੁੱਪ ਹਨ, ਬੇਅਦਬੀ ਕਾਂਡ ਲਈ ਬਾਕੀਆਂ ਨੂੰ ਦੋਸ਼ੀ ਕਰਾਰ ਦਿੰਦੇ ਹਨ ।ਪਰ ਬਾਦਲਕਿਆਂ ਨੂੰ ਨਹੀ, ਬਾਦਲਕੇ ਧਾਰਮਿਕ-ਰਾਜਨੀਤਕ ਚੋਣਾਂ ਲੜ ਲੈਣ ਕੋਈ ਇਤਰਾਜ ਨਹੀ, ਪਰ ਦੂਸਰਿਆਂ ਵਰੀ ਇਤਰਾਜ? ਬਾਕੀ ਚੋਣਾਂ ਵੇਲੇ ਤਤਪਰ, ਪਰ ਗੁਰੂਘਰ ਲਈ ਅਵੇਸਲੇ, ਬਾਕੀ ਚੋਣਾਂ ਸਮੇ ਸਿਰ ਨਾਂ ਹੋਈਆਂ ਰਾਹ ਬੰਦ ਕਰ ਦਿਆਂਗੇ ਪਰ ਗੁਰੂਘਰ ਦੀਆਂ ਚੋਣਾਂ ਕਰਵਾਏ ਬਿਨਾ ਭਾਵੇਂ ਕਈ-ਕਈ ਸਾਲ ਲੰਘ ਜਾਣ, ਕੁਝ ਵੀ ਕਰਨ ਦੀ ਲੋੜ ਨਹੀ ਸਮਝੀ, ਕੇਂਦਰ ਦੇ ਮੂੰਹ ਵੱਲ ਵੇਖੀ ਜਾਉ,ਜੇਕਰ ਪੰਥ ਦੀ ਅੱਡਰੀ ਹੋਂਦ ਨੂੰ ਖਤਮ ਕਰਨ ਲਈ ਇਹ ਸਭ ਕੁਝ ਵਾਪਰ ਰਿਹਾ ਹੈ, ਤਾਂ ਪੰਥ ਦੇ ਵਾਰਸ ਆਪਣਾ ਫਰਜ ਨਿਭਾਉਣ ਲਈ ਤਿਆਰ ਹੋਣ। ਇਹਨਾਂ ਦਾ ਹਰ ਹੀਲੇ ਹਰ ਥਾਂ ਵਿਰੋਧ ਕਰਨ, ਇਸ ਸਭ ਕਾਹੇ ਨੂੰ ਜਿੱਥੇ ਸਿੱਖ ਸੰਗਤਾਂ ਵਿੱਚ ਪ੍ਰਚਾਰਨ, ਸਿੱਖ ਪੰਥ ਦਰਦੀਆਂ ਅੱਗੇ ਰੱਖਣ, ਸਰਕਾਰਾਂ ਨੂੰ ਲਿਖਣ ਕੋਟਾਂ ਚ ਭੇਜਣ, ਮੀਡੀਆ ਚ ਲਿਆਉਣ, ਇਹਨਾਂ ਦੇ ਚੋਰ ਟੋਲੇ ਦਾ ਪਰਦਾਫਾਸ਼ ਕਰਕੇ ਬਾਈਕਾਟ ਕਰਨ,ਸਦੀਵੀ ਹੱਲ ਲਈ ਆਉ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ ਸਿੱਖਨੀਤੀਵਾਨ ਲਿਆਈਏ ਰਾਜਨੀਤਿਕ ਕੱਢੀਏ ਪੰਥ ਰੁਸ਼ਨਾਈਏ

