उत्तराखण्ड
ਸ੍ਰੀ ਦਰਬਾਰ ਵਿਖੇ ਦਰਸ਼ਨੀ ਡਿਉੜੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਟੀਨਾ ਦੀ ਛੱਤ ਪਾਕੇ ਲੱਗੇ ਦਿੱਖ ਵਿਗਾੜਨ ਬਾਦਲਕੇ-ਭਾਈ ਵਡਾਲਾ
ਸ੍ਰੀ ਅੰਮ੍ਰਿਤਸਰ ਸਾਹਿਬ,
ਅੱਜ ਮਿਤੀ ੧੬ ਨਵੰਬਰ ਨੂੰ ਪੰਥਕ ਹੋ ਕੇ ਤੋਂ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਗੱਲਬਾਤ ਦੌਰਾਨ ਆਖਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪ ਚੋਰੀ ਵੇਚਣ ਵਾਲੇ ਬਾਦਲਕੇ ਹੁਣ
ਸਚਖੰਡ ਸ੍ਰੀਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਰਸ਼ਨੀ ਡਿਉੜੀ ਵਿਚਕਾਰਲੇ ਵਿਹੜੇ ਨੂੰ ਟੀਨਾ ਦੀ ਛੱਤ ਪਾਕੇ ਮਹਾਨ ਵਿਰਾਸਤ ਦੀ ਦਿੱਖ ਨੂੰ ਵਿਗਾੜਨ ਦਾ ਜਿਹੜਾ ਕੋਝਾ ਯਤਨ ਰਹੇ ਹਨ । ਉਹ ਬਿਲਕੁਲ ਗਲਤ ਹੈ।ਅਸੀਂ ਉਸ ਦਾ ਵਿਰੋਧ ਕਰਦੇ ਹਾਂ ਜੋ ਕਿ ਇਹ ਠੀਕ ਨਹੀ ਹੈ।ਪਹਿਲਾਂ ਦਰਸ਼ਨੀ ਡਿਉੜੀ ਤੋਂ ਸੱਚਖੰਡ ਸ੍ਰੀਦਰਬਾਰ ਸਾਹਿਬ ਤੱਕ ਇਹ ਛਤੌਤ ਕੀਤੀ ਗਈ ਸੀ। ਜਿਸ ਨਾਲ ਸੱਚਖੰਡ ਸ੍ਰੀਦਰਬਾਰ ਸਾਹਿਬ ਜੀ ਦੀ ਦਿੱਖ ਖਰਾਬ ਹੋਈ
ਜੋ ਪੁਰਾਤਨ ਅਤੇ ਨਵੀਨ ਸਮੇ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ।
ਹੁਣ ਦਰਸ਼ਨੀ ਡਿਉੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਫਿਰ ਸਾਰੀਆਂ ਪ੍ਰਕਰਮਾ ਦੁਆਲੇ ਕੀਤੀ ਜਾਉ। ਇਸ ਨਾਲ ਸੱਚਖੰਡ ਸ੍ਰੀਦਰਬਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਦਿੱਖ ਨੂੰ ਢਾਹ ਲਗਦੀ ਹੈ ਇਸ ਲਈ ਸ੍ਰੋਮਣੀ ਕਮੇਟੀ ਇਸ ਕੰਮ ਨੂੰ ਰੋਕੇ ਪੰਥ ਦੀਆਂ ਪੁਰਾਤਨ ਇਤਿਹਾਸ ਵਿਰਾਸਤਾਂ ਦਾ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਚੱਕਰਵਿਊ ਚ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਹੁਣ ਜਿਹੜੀ ਥੋੜੀ ਬਹੁਤੀ ਦਿੱਖ ਬਚੀ ਹੈ। ਉਸ ਦਾ ਭੋਗ ਨਾ ਪਾਇਆ ਜਾਏ।ਆਉ ਪੰਥ ਜੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ। ਸਦੀਵੀ ਹੱਲ ਲਈ ਸਿੱਖਨੀਤੀ ਲਿਆਈਏ ਰਾਜਨੀਤਕ ਕੱਢੀਏ ਪੰਥ ਰੁਸ਼ਨਾਈਏ।