उत्तराखण्ड
ਬਾਰਗਾੜੀ ਕਾਂਡ ਮਾਮਲੇ ਚ ਮਾਨ ਸਰਕਾਰ ਵੱਲੋ ਚਲਾਨ ਪੇਸ਼ ਕਰਨ ਨਾਲ ਇਨਸਾਫ ਦੀ ਆਸ ਬੱਝੀ- ਭਾਈ ਵਡਾਲਾ
ਆਖਿਆ-ਦੇਰ ਆਏ ਦਰੁਸਤ ਆਏ ਪਰ ਹੁਣ ਕਾਰਵਾਈ ਚ ਮਾਨ ਸਰਕਾਰ ਏਨੀ ਦੇਰ ਨਾ ਕਰੇ ਕਿ ਇਨਸਾਫ ਦਾ ਕਤਲ ਹੋ ਜਾਏ।
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੨੪ ਫਰਵਰੀ ਨੂੰ ਪੰਥਕ ਹੋਕੇ ਤੋਂ ਗੱਲਬਾਤ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਕੀਰਤਨੀਏ ਸੱਚਖੰਡ ਸ੍ਰੀਦਰਬਾਰ ਸਾਹਿਬ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਆਖਿਆ ਕਿ ਬਾਦਲ ਸਰਕਾਰ ਵੇਲੇ ੨੦੧੫ ਚ ਵਾਪਰੇ ਬਰਗਾੜੀ ਵਿਖੇ ਬੇਅਦਬੀ ਕਾਂਡ ਦੇ ਮਾਮਲੇ ਚ ਦੋਸ਼ੀਆ ਖਿਲਾਫ ਮਾਨ ਸਰਕਾਰ ਦੀ ਬਣਾਈ ਸਿਟ ਨੇ ਜੋ ਅੱਜ ਸੱਤ ਹਜਾਰ ਪੰਨਿਆਂ ਦਾ ਚਲਾਣ ਪੇਸ਼ ਕੀਤਾ ਹੈ। ਉਹ ਇੱਕ ਸ਼ਲਾਘਾਯੋਗ ਕਦਮ ਹੈ ਜਿਹੜਾ ਕਦਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾਂ ਚੰਨੀ ਸਰਕਾਰ ਨਹੀ ਚੁੱਕ ਸਕੀ ਉਹ ਕੰਮ ਮਾਨ ਸਰਕਾਰ ਕਰਨ ਜਾ ਰਹੀ ਹੈ ਇਸ ਨਾਲ ਕਈ ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਪੰਜਾਬ ਦੇ ਲੋਗਾਂ ਵਿੱਚ ਇੱਕ ਆਸ ਜਰੂਰ ਬੱਝੀ ਹੈ ।ਇਸ ਨਾਲ ਸਾਨੂੰ ਵੀ ਆਸ ਬੱਝੇਗੀ ਅਸੀਂ ਅਠਾਈ ਮਹੀਨਿਆਂ ਤੋਂ ੩੨੮ ਪਾਵਨ ਸਰੂਪਾਂ ਦੇ ਇਨਸਾਫ ਲਈ ਪੰਥਕ ਹੋਕਾ ਦੇ ਰਹੇ ਹਾਂ ਐਡਵੋਕੇਟ ਈਸ਼ਰ ਸਿੰਘ ਜੀ ਪੜਤਾਲ ਮੁਤਾਬਿਕ ਬਾਦਲਕਿਆ ਇਹ ਘੋਰ ਅਪਰਾਧ ਕੀਤਾ ਹੈ ਮਾਨ ਸਰਕਾਰ ਇਹ ਵੀ ਕੰਮ ਕਰਕੇ ਲਾਅ ਐਂਡ ਆਰਡਰ ਦੀ ਗੱਲ ਕਰੇ। ਉਹਨਾਂ ਕਿਹਾ ਦੋਸ਼ੀਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂਕਿ ਭਵਿੱਖ ਵਿੱਚ ਕੋਈ ਬੇਅਦਡੀ ਕਾਂਡ ਨਾ ਕਰ ਸਕੇ ਨਕਲੀ ਪੁਲਸ ਰਾਹੀ ਨਕਲੀ ਮੁਕਾਬਲੇ ਬਣਾਕੇ ਪੰਜਾਬ ਦੇ ਨੌਜਵਾਨਾਂ ਨੂੰ ਕਤਲ ਨਾ ਕਰ ਸਕੇ। ਜਮਹੂਰੀਅਤ ਦੇ ਵੈਰੀ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਮਾਹੌਲ ਨੂੰ ਲਾਂਬੂ ਨਾ ਲਾ ਸਕਣ। ਲਾਅ ਐਂਡ ਆਰਡਰ ਮੁਤਾਬਿਕ ਸਭ ਲਈ ਸਾਰਥਿਕ ਮਾਹੌਲ ਸਿਰਜਿਆ ਜਾ ਸਕੇ।
ਸਦੀਵੀ ਹੱਲ ਲਈ ਆਉ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ ਸਿੱਖਨੀਤੀਵਾਨ ਲਿਆਈਏ ਰਾਜਨੀਤਿਕ ਕੱਢੀਏ ਪੰਥ ਰੁਸ਼ਨਾਈਏ