Connect with us

उत्तराखण्ड

21 ਜੂਨ ਦੀ ਜਿੰਮੇਵਾਰੀ ਹੋਵੇਗੀ ਪੁਲਸ ਪ੍ਰਸ਼ਾਸਨ ਦੀ- ਭਾਈ ਵਡਾਲਾ

21 ਜੂਨ ਦੀ ਜਿੰਮੇਵਾਰੀ ਹੋਵੇਗੀ ਪੁਲਸ ਪ੍ਰਸ਼ਾਸਨ ਦੀ- ਭਾਈ ਵਡਾਲਾ

ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਵੇਚ ਦਿੱਤੇ ਗਏ ਸਨ। ਜਿਹਨਾਂ ਬਾਬਤ ਇਨਸ਼ਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਸਿੱਖ ਸਦ ਭਾਵਨਾ ਦਲ ਵੱਲੋ ਵੀਹ ਮਹੀਨਿਆਂ ਤੋਂ ਪੰਥਕ ਹੋਕੇ ਦੇ ਰੂਪ ਵਿੱਚ ਨਿਰੰਤਰ ਅਵਾਜ ਬੁਲੰਦ ਕੀਤੀ ਜਾ ਰਹੀ ਹੈ।ਹਰ ਰੋਜ ਦੀ ਤਰਾਂ ਦੀਵਾਨ ਸਜਾਏ ਗਏ ਸੁਖਮਨੀ ਸਾਹਿਬ ਅਤੇ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਪੰਥਕ ਹੋਕੇ ਦੀ ਸਫਲਤਾ,ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂਧਾਮਾਂ ਦੀ ਬਹਾਲੀ ਲਈ ਅਰਦਾਸ ਹੋਈ। ਉਪਰੰਤ ਭਾਈ ਵਡਾਲਾ ਨੇ ਦੱਸਿਆ ਜੋ ਸ੍ਰੋਮਣੀ ਕਮੇਟੀ ਵੱਲੋ ਰਾਮ ਸ਼ਬਦ ਲਿਖੀਆਂ ਇੱਟਾਂ ਸ੍ਰੀ ਦਰਬਾਰ ਸਾਹਿਬ ਦੇ ਇਰਦ-ਗਿਰਦ ਨਾਲੀਆਂ ਵਿਚ ਲਾਈਆਂ ਗਈਆਂ ਹਨ। ਜੋ ਕਿ ਬਹੁਤ ਹੀ ਗਲਤ ਹੈ ।ਕਿਉਂਕੀ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਲਈ ਵਰਤੇ ਜਾਣ ਜਾਂ ਜਿਨ੍ਹਾਂ ਸ਼ਬਦਾਂ ਨਾਲ ਬਾਕੀ ਧਰਮਾਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਸਤਿਕਾਰਤ ਸ਼ਬਦ ਕਿਸੇ ਵੀ ਕੀਮਤ ਤੇ ਲਿਖ ਕੇ ਪੈਰਾਂ ਹੇਠ ਜਾਂ ਇੱਟਾਂ ਉੱਤੇ ਲਿਖ ਕੇ ਨਾਲੀਆਂ ਲਾਉਣੇ ਬੱਜਰ ਗੁਨਾਹ ਹੈ ਜੋ ਸ੍ਰੋਮਣੀ ਕਮੇਟੀ ਨੇ ਕੀਤਾ ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਇਸ ਦਾ ਨੋਟਿਸ ਹਿੰਦੂ ਜਥੇਬੰਦੀਆਂ ਨੂੰ ਲੈਣਾ ਚਾਹੀਦਾ ਸੀ ਜੋ ਕਿ ਨਹੀ ਲਿਆ ਗਿਆ। ਜੋ ਕਿਸੇ ਖਤਰੇ ਤੋਂ ਖਾਲੀ ਵੀ ਨਹੀ, ਜੇਕਰ ਇਸ ਪੁਆੜੇ ਦੀ ਜੜ੍ਹ ਦਾ ਇਲਾਜ ਹੁਣੇ ਨਾ ਕੀਤਾ ਤਾਂ ਆਉਣ ਵਾਲੀਆਂ ਪੁਸ਼ਤਾਂ ਲਈ ਇਹ ਇੱਕ ਹੋਰ ਘੱਲੂਘਾਰ ਸਾਬਤ ਹੋਵੇਗਾ। ਜਿਸ ਦੀ ਸਚਾਈ ਅਜ ਵੀ ਜੁਝਾਰ ਟਾਈਮ ਟੀਵੀ ਚੈਨਲ ਤੇ ਵੇਖੀ ਜਾ ਸਕਦੀ ਹੈ। ਜਿਸ ਬਾਬਤ ਇੱਟਾਂ ਪੁੱਟਣ ਲਈ ਸ੍ਰੋਮਣੀ ਕਮੇਟੀ ਨੂੰ ਪ੍ਰੈੱਸ ਜਰੀਏ ਕਹਿ ਚੁੱਕੇ ਹਾਂ। ਜੇਕਰ ਇਸ ਤੇ ਕੋਈ ਅਸਰ ਨਾ ਹੋਇਆ ਤਾਂ ਸਿੱਖ ਸਦ ਭਾਵਨਾ ਦਲ 21 ਜੂਨ ਨੂੰ ਸਿੱਖ ਸੰਗਤਾਂ ਦੀ ਹਾਜਰੀ ਵਿੱਚ ਆਪ ਖੁਦ ਜਾਕੇ ਪੁੱਟੇਗਾ ।ਇਸ ਬਾਬਤ ਜਾਣਕਾਰੀ ਲਈ ਲਾਅ ਐਂਡ ਆਰਡਰ ਸ: ਪਰਮਿੰਦਰ ਸਿੰਘ ਜੀ ਭੰਡਾਲ ਨੂੰ ਪਤਰ ਵੀ ਦਿੱਤਾ ਗਿਆ। ਭਾਈ ਬਲਵਿੰਦਰ ਸਿੰਘ ਜੀ ਸ਼ਹਿਰੀ ਮੁੱਖ ਸੇਵਾਦਾਰ ਭਾਈ ਗੁਰਬਖਸ ਸਿੰਘ ਜੀ ਮਕਬੂਲਪੁਰਾ ਭਾਈ ਸਤਨਾਮ ਸਿੰਘ ਜੀ ਭਾਈ ਜਤਿੰਦਰ ਸਿੰਘ ਜੀ ਰਾਜਾ ਸਾਹਸੀ ਭਾਈ ਅਮਨਪ੍ਰੀਤ ਸਿੰਘ ਜੀ ਨਿੱਜੀ ਸਹਾਇਕ ਅਤੇ ਭਾਈ ਇਕਬਾਲ ਸਿੰਘ ਜੀ ਮਨਾਵਾਂ ਨਾਲ ਸਨ ।ਭਾਈ ਬਲਵਿੰਦਰ ਸਿੰਘ ਜੀ ਮਕਬੂਲਪੁਰਾ ਨੇ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ੨੧ ਜੂਨ ਨੂੰ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਆਪਣੇ ਗੁਰਧਾਮਾਂ ਦਾ ਪ੍ਰਬੰਧ ਸਿਆਸਤ ਮੁਕਤ ਹੋ ਸਕੇ ।

Ad Ad Ad Ad Ad Ad Ad Ad
[masterslider id="1"]
Continue Reading
You may also like...
Click to comment

Leave a Reply

Your email address will not be published. Required fields are marked *

More in उत्तराखण्ड

Trending News

Follow Facebook Page