उत्तराखण्ड
ਈਸਾਈਆਂ ਦਾ ਵਿਰੋਧ ਕਰਨ ਵਾਲੇ ਪੰਥਕ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਜਰੂਰ ਫੇਰਨ– ਭਾਈ ਵਡਾਲਾ
ਈਸਾਈਆਂ ਦਾ ਵਿਰੋਧ ਕਰਨ ਵਾਲੇ ਪੰਥਕ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਜਰੂਰ ਫੇਰਨ– ਭਾਈ ਵਡਾਲਾ
ਪੰਥਕ ਹੋਕੇ ਨੇ 23ਵੇਂ ਮਹੀਨੇ ਚ ਧੱਰਿਆ ਪੈਰ ।
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ 4 ਅਗਸਤ ਨੂੰ ਪੰਥਕ ਹੋਕੇ ਨੇ 23ਵਾਂ ਮਹੀਨਾਂ ਸ਼ੁਰੂ ਕਰ ਲਿਆ ਹੈ।ਮਾਮਲਾ ਬਾਦਲਕਿਆਂ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪ ਚੋਰੀ ਵੇਚਣ ਦਾ ਜਿਸ ਦੇ ਇਨਸਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਸਿੱਖ ਸਦ ਭਾਵਨਾ ਦਲ ਵੱਲੋ ਪੰਥਕ ਹੋਕੇ ਦੇ ਰੂਪ ਵਿੱਚ ਅਵਾਜ ਬੁਲੰਦ ਕੀਤੀ ਜਾ ਰਹੀ ਹੈ। ਹਰ ਰੋਜ ਦੀ ਤਰਾਂ ਸ੍ਰੀ ਸੁਖਮਨੀ ਸਾਹਿਬ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਪੰਥਕ ਹੋਕੇ ਦੀ ਸਫਲਤਾ,ਗੁਰੂਘਰਾਂ ਦੀ ਅਜਾਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਹੋਈ। ਉਪਰੰਤ ਭਾਈ ਵਡਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਆਪਣੇ ਆਪ ਪੰਥਕ ਆਖ ਕੇ ਈਸਾਈਆਂ ਦਾ ਵਿਰੋਧ ਕਰ ਰਹੇ ਹਨ ਉਹ ਪੰਥਕ ਪਹਿਲਾਂ ਆਪਣੀ ਆਪਣੀ ਪੀੜੀ ਥੱਲੇ ਸੋਟਾ ਫੇਰਨ ਅਰ ਇਸ ਗੱਲ ਤੇ ਵਿਚਾਰ ਜਰੂਰ ਕਰਨ ਈਸਾਈਅਤ ਦਾ ਪ੍ਰਚਾਰ ਉਹਨਾਂ ਈਸਾਈ ਨੀ ਕਰ ਸਕੇ ਜਿਹਨਾਂ ਵਿਰੋਧ ਕਰਨ ਵਾਲਿਆਂ ਨੇ ਕੀਤਾ ਅਤੇ ਕਰ ਰਹੇ ਹਨ। ਈਸਾਈ ਦੇਗ ਨਹੀ ਕਰਵਾ ਰਹੇ,ਪਰ ਅਸੀਂ ਭਕਾਨੇ ਬੰਨਕੇ ਕੇਕ ਕੱਟਣੇ ਮੋਮਬੱਤੀਆਂ ਜਗਾਉਣੀਆਂ ਜਰੂਰੀ ਬਣਾ ਲਏ ਹਨ। ਜਨਮ ਦਿਨ ਵਿਆਹ ਸਾਲ ਗਿਰਾਹ ਇੱਥੋ ਤੱਕ ਬੇੜਾ ਗਰਕ ਗਿਆ ਕਿ ਗੁਰੂ ਸਾਹਿਬਾਂ ਦੇ ਗਰਪੁਰਬਾਂ ਤੇ ਕੇਕ ਕੱਟਣ ਨੂੰ ਵੀ ਜਰੂਰੀ ਕਰ ਦਿੱਤਾ ਹੈ। ਉਹ ਵਿਆਹ ਸਮੇ ਅਨੰਦ ਕਾਰਜ ਨਹੀ ਕਰ ਰਹੇ, ਪਰ ਸਾਡੇ ਵਾਲੇ ਰਿੰਗ ਸੈਰਾਮਨੀ ਜਰੂਰੀ ਕਰ ਰਹੇ ਹਨ।ਉਹ ਕਿਸੇ ਦੇ ਮਰਨੇ ਪਰਨੇ ਤੇ ਅਖੰਡ ਪਾਠ ਸਾਹਿਬ ਵੀ ਨਹੀ ਕਰ ਰਹੇ ਪੰਜ ਕਕਾਰੀ ਵੀ ਨੀ ਹੋ ਰਹੇ। ਜਮੀਨਾ ਵੀ ਨਹੀ ਵੇਚ ਰਹੇ। ਪੰਜਾਬ ਛੱਡਣ ਚ ਨਹੀ ਪੰਜਾਬ ਦੇ ਵਾਰਸ ਹੋਣ ਦਾ ਦਾਅਵਾ ਜਰੂਰ ਕਰ ਰਹੇ ਹਨ ।ਉਹ ਪੰਜਾਬੀ ਦੀ ਥਾਂ ਅੰਗਰੇਜੀ ਨੂੰ ਦੇ ਰਹੇ ਹਨ। ਪੜਾਈ ਕਮਾਈ ਦਵਾਈ ਵੰਡ ਰਹੇ ਹਨ। ਘਰ-ਘਰ ਪ੍ਰਚਾਰ ਲਈ ਚੰਗੇ ਪ੍ਰਚਾਰਕ ਪੈਦਾ ਕਰ ਰਹੇ ਹਨ ।ਅਸੀਂ ਉਸ ਦੇ ਉਲਟ ਪੰਜਾਬੀ ਦੀ ਥਾਂ ਅੰਗਰੇਜੀ ਨੂੰ ਦੇ ਰਹੇ ਹਾਂ ਆਈਲੈਟਸ ਤੱਕ ਸੀਮਤ ਹੋ ਕੇ ਪੰਜਾਬ ਛੱਡਣ ਚ ਮਾਣ ਮਹਿਸੂਸ ਕਰ ਰਹੇ ਹਾਂ।ਅਰ ਆਪਣੇ ਪ੍ਰਚਾਰਕ ਰੋਲ ਰਹੇ ਹਾਂ ਉਹਨਾਂ ਆਪਣੀ ਬੋਲੀ ਖਾਨਪਾਨ ਚਾਲ ਚੱਲਣ ਪਹਿਰਾਵਾ ਸਾਡੀਆਂ ਪੀੜੀਆਂ ਸਿਰ ਮੜ੍ਹ ਦਿੱਤਾ ਅਸੀਂ ਊੜਾ ਜੂੜਾ ਪੱਗ ਚੁੰਨੀ ਸਿੰਘ ਕੌਰ ਬਾਣੀ ਬਾਣਾ ਕਲਮ ਕਿਰਪਾਨ ਨਾਲ ਮਾਨਵਤਾ ਨੂੰ ਤਾਂ ਕੀ ਦੇਣਾ ਸੀ ਉਲਟਾ ਖੁਦ ਮੁਨਕਰ ਹੋ ਰਹੇ ਹਾਂ। ਉਹਨਾਂ ਦੇ ਮਹਿੰਗੇ ਸਕੂਲਾਂ ਚ ਅਸੀਂ ਆਪਣੇ ਨਿਆਣੇ ਈਸਾਈ ਬਣਨ ਲਈ ਪੜਾ ਰਹੇ ਹਾਂ ਆਪਣੇ ਸਕੂਲ ਅਸੀਂ ਬੰਦ ਕਰਵਾਉਣ ਚ ਕੋਈ ਕਸਰ ਨਹੀ ਛੱਡ ਰਹੇ ਉਹਨਾਂ ਪਖੰਡ ਨੂੰ ਧਰਮ ਵਜੋਂ ਪੇਸ਼ ਕਰ ਦਿੱਤਾ ਅਸੀਂ ਧਰਮ ਨੂੰ ਪਖੰਡ ਬਣਾ ਲਿਆ ।ਉਹਨਾਂ 25 ਦਸੰਬਰ ਨੂੰ ਕ੍ਰਿਸਮਸ ਡੇ ਵਜੋਂ ਪੂਰੀ ਦੁਨੀਆ ਨੂੰ ਮਨਵਾ ਲਿਆ ਅਸੀਂ 1 ਵੈਸਾਖ ਨੂੰ ਖਾਲਸਾ ਦਿਵਸ ਨਹੀ ਬਣਾ ਸਕੇ, ਅਜੇ ਵੀ ਵੈਸਾਖੀ ਦੇ ਬੱਕਰੇ ਬੁਲਾਈ ਜਾ ਰਹੇ ਹਾਂ ਕਿਸੇ ਸਿਰ ਫਿਰੇ ਵੱਲੋ ਪੰਜਾਬ ਨੂੰ ਲਾਂਬੂ ਲਾਉਣ ਉਹਨਾਂ ਦੇ ਬੁੱਤਾ ਦੇ ਸਿਰ ਵੱਡ ਦਿੱਤੇ ਕਾਰ ਨੂੰ ਅੱਗ ਲਾ ਦਿੱਤੀ ਅਗਲਿਆਂ ਸਰਕਾਰ ਦੀਆਂ ਗੋਡਣੀਆਂ ਲਵਾ ਦਿੱਤੀਆਂ ਭੁਚਾਲ ਲੈ ਆਂਦਾ ਦੋ ਦਿੰਨਾ ਚ ਮਾਨ ਸਰਕਾਰ ਨੂੰ ਸਿਟ ਬਣਾਉਣੀ ਪਈ ਅਸੀਂ ਕਿੱਥੇ ਖੜੇ ਹਾਂ ਜਿਹਨਾਂ ਬਾਦਲਕਿਆ ਸਿੱਖ ਨੌਜਵਾਨ ਮਾਰੇ ਜੇਲਾਂ ਚ ਰੋਲਣ ਲਈ ਬਾਨਣੂੰ ਬੰਨੇ ਵਿਰਾਸਤਾਂ ਤੋੜੀਆਂ ਬਾਗ ਉਜਾੜੇ ਬੇਅਦਬੀ ਕਾਂਡ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਵੇਚੇ ਅੱਗਾਂ ਲਵਾਈਆਂ ਅਜੇ ਵੀ ਉਹਨਾਂ ਦੇ ਪਿੱਠੂ ਬਣਕੇ 328 ਸਰੂਪਾਂ ਬਾਬਤ ਜੁਬਾਨ ਬੰਦ ਕਰੀ ਬੈਠੇ ਕੁਸਕੇ ਤੱਕ ਨਹੀ 22 ਮਹੀਨਿਆਂ ਦਾ ਆਂਕੜਾ ਪਾਰ ਕਰਕੇ 23 ਵੇਂ ਮਹੀਨੇ ਚ ਪੰਥਕ ਹੋਕਾ ਪ੍ਰਵੇਸ਼ ਜਾਣ ਦੇ ਬਾਵਜੂਦ ਵੀ ਅਜੇ ਤੱਕ ਪੰਥ ਦੀ ਅੱਖ ਨਹੀ ਖੁਲੀ ਸੋ ਈਸਾਈਆਂ ਦਾ ਵਿਰੋਧ ਕਰਨ ਵਾਲੇ ਪੰਥਕ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਜਰੂਰ ਫੇਰਨ ਆਪਣੇ ਗੁਰੂਘਰਾਂ ਚ ਸਿੱਖਨੀਤੀਵਾਨ ਲਿਆਈਏ ਰਾਜਨੀਤੀਕ ਕੱਢੀਏ ਪੰਥ ਰੁਸ਼ਨਾਈਏ।