उत्तराखण्ड
ਸੰਗਰੂਰ ਤੋਂ ਬਾਅਦ ਗੁਜਰਾਤ ਅਤੇ ਹਿਮਾਚਲ ਵਾਲਿਆਂ ਆਪ ਨੂੰ ਦਿੱਤਾ ਪੁੱਠਾ ਗੇੜਾ-ਭਾਈ ਵਡਾਲਾ
ਸੰਗਰੂਰ ਤੋਂ ਬਾਅਦ ਗੁਜਰਾਤ ਅਤੇ ਹਿਮਾਚਲ ਵਾਲਿਆਂ ਆਪ ਨੂੰ ਦਿੱਤਾ ਪੁੱਠਾ ਗੇੜਾ-ਭਾਈ ਵਡਾਲਾ
ਆਖਿਆ ਜੇਕਰ ਆਪ ਆਗੂਆਂ ਸਬਕ ਨਾ ਲਿਆ ਤਾਂ ਪੰਜਾਬ ਵਿੱਚ ਵੀ ਹੋਊ ਜੱਗੋਂ ਤੇਰੵਵੀ।
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੧੦ ਦਸੰਬਰ ਨੂੰ ਪੰਥਕ ਹੋਕੇ ਤੋਂ ਗੱਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਆਖਿਆ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਲੀਡਰਸ਼ਿਪ ਸੰਗਰੂਰ ਤੋਂ ਬਾਅਦ ਹਿਮਾਚਲ ਅਤੇ ਗੁਜਰਾਤ ਤੋਂ ਸਬਕ ਲੈ ਲਵੇ ਨਹੀ ਤਾਂ ਜਿਹੜੀ ਹਾਲਤ ਪੰਜਾਬ ਨੇ ਬਾਦਲਕਿਆਂ ਦੀ ਕੀਤੀ ਇਸ ਨਾਲੋਂ ਕਿਤੇ ਬਦਤਰ ਆਮ ਆਦਮੀ ਪਾਰਟੀ ਦੀ ਹੋਊ। ਇਹ ਵੀ ਇੱਕ ਇਤਿਹਾਸਕ ਗੱਲ ਹੋਊ ਕਿ ਇਹ ਪਾਰਟੀ ਪਹਿਲੀ ਵਾਰ ਅਤੇ ਆਖਰੀ ਵਾਰ ਸਰਕਾਰ ਬਣਾ ਸਕੀ।ਜਿਹਨੀ ਛੇਤੀ ਨਾਲ ਆਈ ਉਦੋਂ ਵੱਧ ਤੇਜੀ ਨਾਲ ਸਮੇਟੀ ਗਈ। ਪਹਿਲਾਂ ਸੰਗਰੂਰ ਵਿੱਚ ਸਰਕਾਰ ਬਣਦੇ ਸਾਰ ਸਿਮਰਨਜੀਤ ਸਿੰਘ ਮਾਨ ਤੋਂ ਹਾਰਨਾ ਹੁਣ ਗੁਜਰਾਤ ਵਿੱਚ ਸਰਕਾਰ ਬਣਾਉਣ ਦੀਆਂ ਡੀਗਾਂ ਮਾਰਨ ਦੀ ਫੂਕ ਨਿੱਕਲ ਗਈ ਹੁਣ ਗੁਜਰਾਤ ਵਿੱਚ ੧੮੨ ਹਲਕਿਆਂ ਵਿੱਚੋਂ ਕੇਵਲ ਪੰਜ ਹਲਕਿਆਂ ਚ ਜਿੱਤ ਹਾਸਲ ਹੋਈ। ਹਿਮਾਚਲ ਵਿੱਚ ੬੮ ਹਲਕਿਆਂ ਵਿੱਚ ਖਾਤਾ ਵੀ ਨਾ ਖੋਲ੍ਹ ਸਕੀ ਆਮ ਆਦਮੀ ਪਾਰਟੀ ਦਿੱਲੀ ਪੰਜਾਬ ਵਿੱਚ ਬਹੁਮਤ ਲੈਣ ਤੋਂ ਬਾਅਦ ਇੱਕਦਮ ਪੁੱਠਾ ਗੇੜਾ ਸ਼ੁਰੂ ਹੋ ਜਾਣਾ ਇਹ ਕੋਈ ਨਿੱਕੀ ਗੱਲ ਨੀ ਇਸ ਵੱਲ ਧਿਆਨ ਦੇਣ ਕੇਜਰੀਵਾਲ ਅਤੇ ਪੰਜਾਬ ਦੇ ਆਪ ਦੇ ਆਗੂ ਜਿਹਨਾਂ ਨੂੰ
ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤ ਲਈ ਵੱਡੇ ਬਹੁਮਤ ਨਾਲ ਚੁਣਿਆ ਨਾਕਿ ਆਮ ਆਦਮੀ ਪਾਰਟੀ ਦੀ ਕਿਸੇ ਨੀਤੀ ਕਰਕੇ ਜਾਂ ਕਿਸੇ ਆਗੂ ਕਰਕੇ,ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ।ਤਾਂਕਿ ਪੰਜਾਬ ਦੀ ਸੁਰੱਖਿਆ ਭਵਿੱਖ ਸਿਹਤ ਸਿੱਖਿਆ ਅਜਮਤ ਸਨਅਤ ਪਉਣ ਪਾਣੀ ਧਰਤੀ ਅਡਰੀ ਹੋਂਦ ਬਰਕਰਾਰ ਰੱਖੀ ਜਾ ਸਕੇ।ਉਹਨਾ ਸਰਕਾਰ ਚੁਣੀ ਸੀ ਨਾਕਿ ਆਟਾ ਦਾਲ ਸਕੀਮ ਦੇਣ ਵਾਲੀ ਕੋਈ ਸੰਸਥਾ ? ਪਰ ਹੋਇਆ ਇਹ ਹੈ ਕਿ ਹੁਣ ਤੱਕ ਸਕੀਮ ਸੰਸਥਾ ਹੀ ਚੱਲ ਚਲਾਈ ਜਾ ਰਹੀ ਹੈ ਉਹ ਵੀ ਤੱਥਾਂ ਤੋਂ ਰਹਿਤ ਨਾਕਿ ਸਰਕਾਰ? ਜਿਸ ਕਾਰਨ ਚੋਰ,ਕਾਤਲ,ਫਰੇਬੀ,ਬਲਾਤਕਾਰੀ,ਰਿਸ਼ਵਤਖੋਰ ਫੜਨ ਦੀਆਂ ਡੀਗਾਂ ਮਾਰੀਆਂ ਜਾ ਰਹੀਆ ਹਨ ਪਰ ਉਹਨਾਂ ਨੂੰ ਜੰਮਣ ਵਾਲੀਆਂ ਮਾਵਾਂ ਬਾਰੇ ਸਰਕਾਰ ਦੀ ਚੁੱਪ ਹੈ।ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਨਾ ਪਹਿਲਿਆਂ ਲਿਆਂਦਾ ਨਾ ਹੁਣ ਆਇਆ।ਬੇਅਦਬੀ ਕਾਂਡ, ਬਰਗਾੜੀ ਕਾਂਡ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ੩੨੮ ਸਰੂਪ ਬਾਦਲਕਿਆਂ ਵੱਲੋ ਚੋਰੀ ਵੇਚ ਦਿੱਤੇ ਗਏ ਜਿਹਨਾਂ ਬਾਬਤ ਇਨਸ਼ਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਪਿਛਲੇ ਛੱਬੀ ਮਹੀਨਿਆਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਥਕ ਹੋਕਾ ਦੇ ਰਹੇ ਹਾਂ ਭਾਈ ਈਸ਼ਰ ਸਿੰਘ ਐਡਵੋਕੇਟ ਵੱਲੋ ਪੜਤਾਲ ਕਰਕੇ ਰਿਪੋਰਟ ਸਾਹਮਣੇ ਹੈ।ਸਰਕਾਰ ਨੇ ਕੋਈ ਜਰੂਰੀ ਨਹੀ ਸਮਝਿਆਂ ਜਿੱਥੇ ਜਮਹੂਰੀਅਤ ਦੀ ਮੂਰਤ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਪ੍ਰਤੀ ਸਰਕਾਰ ਜਿੰਮੇਵਾਰੀ ਨਹੀ ਨਿਭਾ ਸਕੀ ਉਸ ਤੋਂ ਜਾਨ ਮਾਲ ਇੱਜਤ ਭਵਿੱਖ ਸੁਰੱਖਿਆ ਦੀ ਕੀ ਆਸ ਕੀਤੀ ਜਾ ਸਕਦੀ ਹੈ।ਇਸ ਲਈ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣ ਲੋਕਨੀਤੀ ਕਰਨ ਨੇਤਾਨੀਤੀ ਛੱਡਣ ਲਾਅ ਐਂਡ ਆਰਡਰ ਅਤੇ ਜਮਹੂਰੀਅਤ ਨੂੰ ਧਿਆਨ ਵਿੱਚ ਰੱਖਣ ਨਾ ਕਿ ਨੋਟ ਅਤੇ ਵੋਟ ਵੇਖਕੇ ਫੈਸਲੇ ਲੈਣ। ਜੇਕਰ ਰਵਾਇਤੀ ਪਾਰਟੀਆਂ ਦੀ ਤਰਾਂ ਨੋਟ ਅਤੇ ਵੋਟ ਮੁੱਖ ਰੱਖਿਆ ਤਾਂ ਜੋ ਹਾਲ ਪਹਿਲਾਂ ਬਾਦਲਾਂ ਦਾ ਹੋਇਆ ਤੇ ਹੁਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਪ ਦਾ ਹੋਇਆ ਇਸ ਤੋਂ ਵਧੇਰੇ ਮਾੜਾ ਹਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਖਾਲਸਾ ਮੇਰੋ ਰੂਪ ਹੈ ਖਾਸ ਕਹਿਣ ਵਾਲੇ ਕਰਨਗੇ।ਇਹ ਬਿਨਾ ਕਿਸੇ ਭੇਦਭਾਵ ਲਾਲਚ ਦੇ ਰਾਜ ਤੇ ਬਿਠਾਉਣਾ ਵੀ ਜਾਣਦੇ ਹਨ। ਜੇਕਰ ਕੋਈ ਬਹਾਦਰ ਸ਼ਾਹ ਬਣਕੇ ਅੱਖਾਂ ਫੇਰਨ ਦੀ ਕੁਤਾਹੀ ਕਰੇ ਤਾਂ ਇਹ ਲਾਹੁਣਾ ਵੀ ਜਾਣਦੇ ਹਨ। ਇਸ ਲਈ ਇਹ ਹੁਣ ਆਪ ਨੇ ਸੋਚਣਾਂ ਡੁੱਲੇ ਬੇਰ ਮੁੜ ਟੋਕਰੇ ਚ ਪਾਉਣੇ ਜਾਂ?ਆਉ ਪੰਥ ਜੀ ਪੰਜਾਬ,ਪੰਜਾਬੀਅਤ,ਦੇ ਹਿੱਤ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ ਸਿੱਖਨੀਤੀਵਾਨ ਲਿਆਈਏ ਰਾਜਨੀਤੀਕ ਕੱਢੀਏ ਪੰਥ ਰੁਸ਼ਨਾਈਏ।