उत्तराखण्ड
ਗੁਜਰਾਤ,ਤਮਿਲਨਾਡੂ ਦੇ ਕੈਦੀਆਂ ਦੀ ਤਰਜ ਤੇ ਫਰਾਕ ਦਿੱਲ ਨਾਲ ਕੇਂਦਰ ਸਿੱਖ ਕੈਦੀ ਵੀ ਰਿਹਾ ਕਰੇ।ਭਾਈ ਵਡਾਲਾ।
ਗੁਜਰਾਤ,ਤਮਿਲਨਾਡੂ ਦੇ ਕੈਦੀਆਂ ਦੀ ਤਰਜ ਤੇ ਫਰਾਕ ਦਿੱਲ ਨਾਲ ਕੇਂਦਰ ਸਿੱਖ ਕੈਦੀ ਵੀ ਰਿਹਾ ਕਰੇ।ਭਾਈ ਵਡਾਲਾ।
ਪਾਵਨ ੩੨੮ ਸਰੂਪਾਂ ਬਾਬਤ ਕੇਂਦਰ ਕਰਵਾਏ ਸੀਬੀਆਈ ਜਾਂਚ ।
ਬੰਦੀ ਸਿੰਘਾਂ ਦੀ ਰਿਹਾਈ ਤੇ ਬਾਦਲਕਿਆਂ ਵਲੋ ਕੀਤੇ ਜਾ ਰਹੇ ਡਰਾਮੇ ਤੋਂ ਪੰਥ ਸੁਚੇਤ ਰਹੇ।
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੯ ਸਤੰਬਰ ਦਿੰਨ ਸ਼ੁੱਕਰਵਾਰ ਨੂੰ ਸਿੱਖ ਸਦ ਭਾਵਨਾ ਦਲ ਵੱਲੋ ਬੰਦੀ ਸਿੰਘ ਰਿਹਾਈ ਅਤੇ ੩੨੮ ਪਾਵਨ ਸਰੂਪਾਂ ਬਾਬਤ ਸਿੱਖਨੀਤੀ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਕਰ ਰਹੇ ਭਾਈ ਬਲਦੇਵ ਸਿੰਘ ਵਡਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਸਿੱਖਨੀਤੀ ਮਾਰਚ ਰਾਹੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਸਰਕਾਰ ਨੇ ਖੁਲ੍ਹ ਦਿਲੀ ਨਾਲ ਗੁਜਰਾਤ ਅਤੇ ਤਾਮਿਲਨਾਡੂ ਜਾਂ ਹੋਰ ਕੈਦੀਂ ਰਿਹਾ ਕੀਤੇ ਤਿਵੇਂ ਪਿਛਲੇ ਤੀਹ ਸਾਲ ਤੋਂ ਵਧੇਰੇ
ਜੋਂ ਸਿੱਖ ਨੌਜਵਾਨ ਜੇਲਾਂ ਵਿੱਚ ਬੰਦ ਹਨ। ਉਹਨਾਂ ਬੰਦੀ ਸਿੰਘਾਂ ਨੂੰ ਵੀ ਕੇਂਦਰ ਸਰਕਾਰ ਫਰਾਕ ਦਿਲੀ ਨਾਲ ਰਿਹਾਅ ਕਰੇ ਅਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇ ਬੰਦੀ ਸਿੰਘਾਂ ਲਈ ਹਮਦਰਦੀ ਵਜੋਂ ਰਿਹਾਈ ਲਈ ਕਹੇ ਬੋਲ ਵੀ ਪੁਗਾਵੇ।ਜਿਹਨਾਂ ਸਿੰਘਾਂ ਦੇ ਕੇਸ ਸੁਣਵਾਈ ਅਧੀਨ ਹਨ ਉਹਨਾਂ ਕੇਸਾਂ ਦੀ ਵੀ ਤੁਰੰਤ ਪੈਰਵਾਈ ਕਰਵਾਕੇ ਰਿਹਾਈ ਕਰੇ ਤਾਂ ਕਿ ਪੰਜਾਬ ਵਾਸੀਆਂ ਦੇ ਮਨਾਂ ਵਿੱਚ ਇਹ ਧਾਰਨਾ ਨਾ ਬਣੇ ਕਿ ਸਾਡੇ ਵੱਡਿਆਂ ਦੇਸ਼ ਲਈ ਕਰਬਾਨੀਆਂ ਕੀਤੀਆਂ ਪਰ ਸਾਡੇ ਲਈ ਕਾਨੂੰਨ ਹੋਰ ਤੇ ਬਾਕੀਆਂ ਲਈ ਕਾਨੂੰਨ ਹੋਰ ਕਿਉਂਕਿ ਜਿਹੜੇ ਗੈਰ ਸਿੱਖ ਕੈਦੀ ਰਿਹਾਅ ਕੀਤੇ ਗਏ ਹਨ ਉਹਨਾਂ ਦੇ ਕੇਸ ਵੀ ਇਹਨਾਂ ਸਿੱਖ ਕੈਦੀਆਂ ਦੇ ਕੇਸਾਂ ਨਾਲ ਹੀ ਮਿਲਦੇ ਜੁਲਦੇ ਹਨ। ਉਹਨਾਂ ਕਿਹਾ ਜਿਹੜੀ ਕਬਰ ੩੨੮ ਸਰੂਪ ਚੋਰੀ ਵੇਚ ਕੇ ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਚੋਰਾਂ ਨੂੰ ਬਚਾਕੇ ਆਪਣੇ ਅਤੇ ਆਉਣ ਵਾਲੀ ਪੀੜੀ ਲਈ ਪੁੱਟੀ ਹੈ ਜਿਸ ਵਿੱਚ ਪਹਿਲਾਂ ਕੈਪਟਨ ਸਰਕਾਰ ਫਿਰ ਚੰਨੀ ਸਰਕਾਰ ਤੇ ਹੁਣ ਮਾਨ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੇ ਹੱਲਾਸ਼ੇਰੀ ਦੇ ਕੇ ਪੂਰਾ ਯੋਗਦਾਨ ਪਾਇਆ ਹੈ ਇਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜੀਆਂ ਭੁਗਤਣਗੀਆਂ ਜਿਨ੍ਹਾਂ ਕੋਲ ਤਾਕਤ ਨਾ ਗਣਤੰਤਰ ਦੀ ਹੋਵਗੀ ਅਰ ਨਾਹੀ ਗੁਣਤੰਤਰ ਦੀ ਇੱਕ ਕਾਨੂੰਨੀ ਹੱਕ ਸੀ ਜਿਹੜਾ ਇਹਨਾਂ ਬਾਦਲਾਂ ਨੂੰ ਬਚਾਉਣ ਦੇ ਚੱਕਰ ਵਿੱਚ ਸਮੇ ਦੀਆਂ ਸਰਕਾਰਾਂ ਤੇ ਪੁਲਸ ਪ੍ਰਸ਼ਾਸਨ ਨੇ ਖਤਮ ਕਰ ਦਿੱਤਾ ਹੈ।ਇੱਥੇ ਗੱਲ ਸਹੇ ਦੀ ਨਹੀ ਪਹੇ ਦੀ ਹੈ ਜੋ ਕਿ ਸਰਕਾਰ ਪ੍ਰਸ਼ਾਸਨ ਬਾਦਲਾਂ ਮਗਰ ਲੱਗ ਕੇ ਬਹੁਤ ਗਲਤ ਕਰ ਰਹੇ ਹਨ। ਅਸੀਂ ਇਸ ਦੀ ਜਾਂਚ ਲਈ ਕੇਂਦਰ ਸਰਕਾਰ ਨੂੰ ਆਖਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਸਖਤ ਕਾਨੂੰਨ ਬਣਾਵੇ ਅਰ ਦੋਸ਼ੀਆ ਖਿਲਾਫ ਕਾਰਵਾਈ ਲਈ ਮੁਕੱਦਮਾ ਦਰਜ ਕਰਕੇ ਸੀਬੀਆਈ ਜਾਂਚ ਕਰਵਾਏ ਤਾਕਿ ਕੇਂਦਰ ਸਰਕਾਰ ਨੂੰ ਪੰਜਾਬ ਤੇ ਪੰਥ ਦੀ ਖੁਸ਼ੀ ਮਿਲੇ ਅਰ ਪੰਜਾਬ ਵਾਸੀਆਂ ਦਾ ਕੇਂਦਰ ਪਰ ਇਹ ਭਰੋਸਾ ਬਣੇ ਕਿ ਕੇਂਦਰ ਸਰਕਾਰ ਰਾਜਨੀਤੀ ਦੀ ਥਾਂ ਲੋਕ ਨੀਤੀ ਨੂੰ ਦਿੰਦੀ ਹੈ ਅਰ ਰਾਜ ਕਰਨ ਨੂੰ ਹੱਕ ਨਹੀ ਸਮਝਦੀ ਸਗੋਂ ਇਨਸਾਫ ਕਰਨ ਵਿੱਚ ਆਪਣਾ ਫਰਜ ਸਮਝਦੀ ਹੈ ਅਤੇ ਇਸੇ ਵਿੱਚ ਵਿਸ਼ਵਾਸ ਰੱਖਦੀ ਹੈ।ਇਹ ਸਿੱਖਨੀਤੀ ਮਾਰਚ ਗੁ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੋਂ ਅਰਦਾਸ ਕਰਕੇ ਰਵਾਨਾ ਹੋਇਆ ਜੋ ਸੁਲਤਾਨਵਿੰਡ ਗੇਟ ਘਿਉ ਮੰਡੀ ਗੇਟ ਸ਼ੇਰਾਂ ਵਾਲਾ ਹਾਲ ਬਾਜ਼ਾਰ ਕੋਤਵਾਲੀ ਹੁੰਦਾ ਹੋਇਆ ਵਿਰਾਸਤੀ ਗਲੀ ਧਰਮ ਸਿੰਘ ਮਾਰਕੀਟ ਪੰਥਕ ਹੋਕੇ ਵਾਲੀ ਥਾਂ ਤੇ ਸ਼ਾਤੀ ਪੂਰਵਕ ਸੰਪੂਰਨ ਹੋਇਆ। ਗੁਰੂ ਕੇ ਲੰਗਰ ਅਤੁੱਟ ਵਰਤੇ ਅਖੀਰ ਭਾਈ ਵਡਾਲਾ ਨੇ ਆਈਆਂ ਸਿੱਖ ਸੰਗਤਾਂ ਨੂੰ ਜੀਉ ਆਇਆਂ ਆਖਿਆ

