उत्तराखण्ड
ਸ਼੍ਰੋਮਣੀ ਕਮੇਟੀ ਤੇ ਪ੍ਰਸ਼ਾਸਨ ਦੀ ਸਾਰਥਿਕ ਭੂਮਿਕਾ ਨੇ ਸਿੱਖ ਸਦਭਾਵਨਾ ਦਲ ਦੇ ਨੋਟਿਸ ‘ਤੇ ਨਜਿੱਠਿਆ “ਰਾਮ” ਨਾਮ ਦੀਆਂ ਇੱਟਾਂ ਦਾ ਵਿਵਾਦ ।
ਸ਼੍ਰੋਮਣੀ ਕਮੇਟੀ ਤੇ ਪ੍ਰਸ਼ਾਸਨ ਦੀ ਸਾਰਥਿਕ ਭੂਮਿਕਾ ਨੇ ਸਿੱਖ ਸਦਭਾਵਨਾ ਦਲ ਦੇ ਨੋਟਿਸ ‘ਤੇ ਨਜਿੱਠਿਆ “ਰਾਮ” ਨਾਮ ਦੀਆਂ ਇੱਟਾਂ ਦਾ ਵਿਵਾਦ ।
ਸ੍ਰੀ ਅੰਮ੍ਰਿਤਸਰ ਸਾਹਿਬ 20 ( ) ਮਾਰਚ 2021 ‘ਚ ਜੁਝਾਰ ਟਾਈਮਜ਼ ਵਲੌਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਜਾਂਦੇ ਰਾਸਤੇ ਦੇ ਖੱਬੇ ਪਾਸੇ ‘ਰਾਮ” ਸ਼ਬਦ ਦੀਆਂ ਇੱਟਾਂ ਨਾਲੀ ਤੇ ਸੀਵਰੇਜ਼ ਵਿੱਚ ਲਾਈਆਂ ਜਾ ਰਹੀਆਂ ਸਨ , ਜਿਸਤੇ ਸਿੱਖ ਸਦਭਾਵਨਾ ਦਲ ਵਲੋਂ ਵਿਰੋਧ ਕਰਕੇ ‘ਰਾਮ’ ਸ਼ਬਦ ਲਿਖੀਆਂ ਇੱਟਾਂ ਓਦੋਂ ਸ਼੍ਰੋਮਣੀ ਕਮੇਟੀ ਤੋਂ ਚੁਕਵਾਈਆਂ ਵੀ ਤੇ ਪੁਟਵਾਈਆਂ ਵੀ ਸਨ। ਇਸ ਸੰਬੰਧੀ ਵਿਵਾਦ ਪਿਛਲੇ ਦਿਨੀਂ ਮੁੜ ਸ਼ੁਰੂ ਹੋਇਆ ਤਾਂ ਇਸ ਸ਼ੱਕ ਨੂੰ ਸਿੱਖ ਸਦਭਾਵਨਾ ਦਲ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਸਦਾ ਲਈ ਵਿਵਾਦ ਖਤਮ ਕਰਨ ਹਿੱਤ ਕਾਰਵਾਈ ਅਰੰਭੀ ਸੀ ।
ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਨੇ ਵੀ ਇਸ ਮੁੱਦੇ ਦੀ ਅਹਿਮੀਅਤ ਸਮਝਦਿਆਂ ਸੁਹਿਰਦਤਾ ਤੋਂ ਕੰੰਮ ਲੈਂਦਿਆਂ ਇਹ ਪੁਟਾਈ ਲਗਾਤਾਰ ਦੋ ਦਿਨ ਕਰਵਾਈ ਗਈ ।ਜਿਸ ਹੌਦੀ ਵਿੱਚ ਇੱਟਾਂ ਲੱਗੀਆਂ ਸਨ , ਉਸ ਹੌਦੀ ਨੂੰ ਪੂਰੀ ਤਰਾਂ ਮਸ਼ੀਨਾਂ ਰਾਹੀ ਰੋੜੀ ਬਣਾ ਦਿੱਤਾ ਗਿਆ ਤਾਂ ਕਿ ਕੋਈ ਗੁੰਜਾਇਸ਼ ਬਾਕੀ ਨਾ ਰਹਿ ਸਕੇ ।ਮੌਕੇ ‘ਤੇ ਦੋਵਾਂ ਧਿਰਾਂ ਨੇ ਜਿੱਥੇ ਤਸੱਲੀ ਪ੍ਰਗਟ ਕੀਤੀ ,ਉੱਥੇ ਸਿੱਖ ਸੰਗਤਾਂ ਨੂੰ ਸਾਂਝੇ ਤੌਰ ‘ਤੇ ਕਿਹਾ ਕਿ ਭਵਿੱਖ ਵਿੱਚ ਇਸ ਮੁੱਦੇ ਸੰਬੰਧੀ ਕੋਈ ਵਿਵਾਦ ਨਾ ਖੜਾ ਕੀਤਾ ਜਾਵੇ ।
ਡੱਬੀ ;
21 ਜੂਨ ਦਾ ਇੱਟਾਂ ਪੁੱਟਣ ਦਾ ਪ੍ਰੋਗਰਾਮ ਰੱਦ : ਭਾਈ ਥੂਹੀ ਤੇ ਭਾਈ ਮਾਨਵਾਂ
ਇਸ ਵਿਵਾਦ ਸੰਬੰਧੀ ਭਾਈ ਇਕਬਾਲ ਸਿੰਘ ਮਨਾਵਾਂ ਤੇ ਭਾਈ ਗੁਰਮੀਤ ਸਿੰਘ ਥੂਹੀ ਜੱਥੇਦਾਰ ਨਾਭਾ ਵਲੌਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਸੰਬੰਧੀ ਸਿੱਖ ਸਦਭਾਵਨਾ ਦਲ ਵਲੋਂ 21 ਜੂਨ ਨੂੰ ਖੁਦ ਉਹ ਹੌਦੀ ਤੋੜਣ ਦੀ ਕਾਲ ਦਿੱਤੀ ਗਈ ਸੀ, ਹੁਣ ਇਹ ਵਿਵਾਦ ਸਾਰੀਆਂ ਧਿਰਾਂ ਨੇ ਦੂਰਅੰਦੇਸ਼ੀ ਨਾਲ ਨਜਿੱਠ ਲਿਆ ਹੈ , ਜਿਸ ਕਰਕੇ 21 ਜੂਨ ਵਾਲੇ ਪ੍ਰੋਗ੍ਰਾਮ ਨੂੰ ਸਿੱਖ ਸੰਗਤਾਂ ਰੱਦ ਸਮਝਣ ।
ਡੱਬੀ ;
ਭਵਿੱਖ ‘ਚ ਸ਼੍ਰੋਮਣੀ ਕਮੇਟੀ ਆਪਣੀ ਪੈਨੀ ਨਿਗ੍ਹਾ ਥੱਲੇ ਕਰਵਾਵੇ ਕਾਰ ਸੇਵਾ : ਭਾਈ ਵਡਾਲਾ
ਭਾਈ ਵਡਾਲਾ ਨੇ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਦਾ ਇਸ ਵਿਾਵਦ ਨੂੰ ਸਾਂਤਮਈ ਢੰਗ ਨਾਲ ਨਜਿੱਠਣ ਸੰਬੰਧੀ ਧੰਨਵਾਦ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਭਵਿੱਖ ‘ਚ ਕਿਸੇ ਨੂੰ ਵੀ ਕਾਰ ਸੇਵਾ ਦੇਣ ਸਮੇਂ ਸੁਚੇਤ ਰਹਿਣ ਦੀ ਅਪੀਲ ਕੀਤੀ ਕਿ , ਜਿਸਨੂੰ ਵੀ ਕਾਰ ਸੇਵਾ ਦਿੱਤੀ ਜਾਵੇ ਉਸਤੇ ਪੈਨੀ ਨਜ਼ਰ ਰੱਖੀ ਜਾਵੇ ਤਾਂ ਕਿ ਸਿੱਖ ਸੰਗਤਾਂ ਦੀ ਆਸਥਾਂ ਤੇ ਗੁਰ ਇਤਿਹਾਸ ਸਮੇਤ ਵਿਰਾਸਤੀ ਥਾਵਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ।ਉਨਾਂ ਕਿਹਾ ਕਿ ਸਿੱਖ ਪੰਥ ਦੀਆਂ ਸਾਰੀਆਂ ਧਿਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਖੁਦ ਆਪਣੀਆਂ ਪ੍ਰੰਪਰਾਵਾਂ ਦੀ ਪਹਿਰੇਦਾਰੀ ਕਰੀਏ ਤਾਂ ਕਿ ਸਾਡੀ ਆਉਣ ਵਾਲੀ ਸਿੱਖ ਪਨੀਰੀ ਨੂੰ ਕੋਈ ਦੁਵਿਧਾ ‘ਚ ਨਾ ਪੈਣਾਂ ਪਵੇ ।
ਡੱਬੀ ;
ਸਾਡੀ ਜਾਣਕਾਰੀ ‘ਚ ਜੋ ਗੱਲ ਆਵੇਗੀ ਉਸਨੂੰ ਨਜਿੱਠਣਾਂ ਸਾਡਾ ਫਰਜ਼ : ਮੈਨੇਜਰ ਭੰਗਾਲੀ
ਇਸ ਸੰਬੰਧੀ ਮੌਕੇ ਤੇ ਦਰਬਾਰ ਸਾਹਿਬ ਜੀ ਦੇ ਮੈਨੇਜ਼ਰ ਸ: ਸੁਲੱਖਣ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਨਿਗ੍ਹਾ ਵਿੱਚ ਜਦੋਂ ਵੀ ਕੋਈ ਗਲਤ ਕੰਮ ਨਜ਼ਰੀ ਪਿਆ ਹੈ ਤਾਂ ਉਸਤੇ ਤੁਰੰਤ ਕਾਰਵਾਈ ਕੀਤੀ ਗਈ ਹੈ ।ਉਨਾਂ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਕਦੀ ਵੀ ਠੇਸ ਨਾ ਲੱਗਣ ਦਈਏ । ਉਨਾਂ ਕਿਹਾ ਕਿ ਇਹ ਇੱਟਾਂ ਵਾਲਾ ਵਿਵਾਦ ਵੀ ਹੁਣ ਸਦਾ ਲਈ ਖਤਮ ਹੋ ਗਿਆ ਹੈ ਤੇ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਭਵਿੱਖ ਵਿੱਚ ਜੇਕਰ ਕਿਸੇ ਨੂੰ ਕੋਈ ਕੰਮ ਪ੍ਰਤੀ ਸ਼ੰਕਾਂ ਹੈ ਤਾਂ ਸਾਡੇ ਨਾਲ ਪਹਿਲਾਂ ਸਿੱਧਾ ਸੰਪਰਕ ਕੀਤਾ ਜਾਵੇ ।