उत्तराखण्ड
ਜੇ ਮਾਨ ਸਰਕਾਰ ਬੁੱਤਾਂ ਲਈ ਸਿੱਟ ਬਣਾ ਸਕਦੀ ਫਿਰ 328 ਸਰੂਪਾਂ ਲਈ ਕਿਉਂ ਨਹੀ— ਭਾਈ ਵਡਾਲਾ
ਜੇ ਮਾਨ ਸਰਕਾਰ ਬੁੱਤਾਂ ਲਈ ਸਿੱਟ ਬਣਾ ਸਕਦੀ ਫਿਰ 328 ਸਰੂਪਾਂ ਲਈ ਕਿਉਂ ਨਹੀ— ਭਾਈ ਵਡਾਲਾ
ਪੰਥਕ ਹੋਕੇ ਨੇ 22 ਮਹੀਨਿਆਂ ਦਾ ਆਂਕੜਾ ਪੂਰਾ ਕੀਤਾ
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ 3 ਸਤੰਬਰ 2022 ਨੂੰ ਪੰਥਕ ਹੋਕੇ ਨੇ 22 ਮਹੀਨਿਆਂ ਦਾ ਆਂਕੜਾ ਪੂਰਾ ਕਰ ਲਿਆ ਹੈ ਜਿਸ ਨੂੰ ਅੱਜ 668 ਦਿੰਨ ਹੋ ਗਏ ਹਨ। ਮਾਮਲਾ ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪ ਚੋਰੀ ਵੇਚਣ ਦਾ ਜਿਸ ਦੇ ਇਨਸਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਸਿੱਖ ਸਦ ਭਾਵਨਾ ਦਲ ਆਵਾਜ ਬੁਲੰਦ ਕਰ ਰਿਹਾ ਹੈ। ਹਰ ਰੋਜ ਦੀ ਤਰਾਂ ਦੀਵਾਨ ਸਜਾਏ ਗਏ। ਸ੍ਰੀ ਸੁਖਮਨੀ ਸਾਹਿਬ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਪੰਥਕ ਹੋਕੇ ਦੀ ਸਫਲਤਾ,ਗੁਰੂਘਰਾਂ ਦੀ ਅਜਾਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਉਪਰੰਤ ਵਿਚਾਰ ਸਾਂਝੇ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ ਪਰ ਪੰਜਾਬ ਦੀ ਮਾਨ ਸਰਕਾਰ ਕੋਲ ਗੁਰੂ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਚੋਰੀ ਹੋਏ ਪਾਵਨ ਸਰੂਪ, ਸਿੱਖ ਨੌਜਵਾਨ ਦੇ ਕਾਤਲਾਂ ਖਿਲਾਫ ਕਾਰਵਾਈ ਜਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਸਿੱਟ ਨਹੀ ਇਹ ਕਹਿ ਲਈਏ ਅਸੀਂ ਪੰਜਾਬ ਦੇ ਪੰਜਾਬ ਸਾਡਾ ਪਰ ਸਾਡੇ ਪੰਜਾਬ ਚ ਨਾ ਸਰਕਾਰ ਸਾਡੀ ਨਾ ਕਾਨੂੰਨ ਸਾਡਾ ਨਾ ਪੁਲਸ ਪ੍ਰਸ਼ਾਸਨ ਸਾਡਾ 22 ਮਹੀਨਿਆਂ ਤੋਂ ਬੈਠੇ ਹਾਂ ਕੀ ਇਹ ਅੰਨਿਆ ਬੋਲਿਆਂ ਦਾ ਦੇਸ਼ ਹੈ ਜਾਂ ਅਸੀਂ ਦੋ ਨੰਬਰ ਦੇ ਵਸਨੀਕ ਹਾਂ ਜਾਂ ਕਾਨੂੰਨ ਵੱਖੋ-ਵੱਖ ਹਨ ਅਸੀਂ ਕਿਸੇ ਤੇ ਕੋਈ ਟਿੱਪਣੀ ਨਹੀ ਕਰ ਰਹੇ ਜੋ ਹੋ ਰਿਹਾ ਉਹ ਬਿਆਨ ਕਰ ਰਹੇ ਹਾਂ ਕਿਸੇ ਸਿਰ ਫਿਰੇ ਵੱਲੋ ਈਸਾਈਆਂ ਦੇ ਬੁੱਤ ਤੋੜ ਦਿੱਤੇ ਗੱਡੀ ਸਾੜ ਦਿੱਤੀ ਦੋ ਦਿੰਨ ਨਹੀ ਪਏ ਭਗਵੰਤ ਮਾਨ ਕੋਲੋਂ ਵੀ ਸਮਾਂ ਨਿੱਕਲ ਆਇਆ ਤੇ ਪੰਜਾਬ ਦੇ ਪੁਲਿਸ ਮੁਖੀ ਕੋਲੋਂ ਵੀ ਅਰ ਦੋ ਦਿੰਨਾ ਅੰਦਰ ਸਿੱਟ ਵੀ ਬਣ ਗਈ ਕਾਰਵਾਈ ਵੀ ਸ਼ੁਰੂ ਹੋ ਗਈ ਅਸੀਂ 22 ਮਹੀਨਿਆਂ ਤੋਂ ਇੱਥੇ ਬੈਠੇ ਹਾਂ 20ਅਗਸਤ ਤੋਂ 25ਅਗਸਤ ਤੱਕ ਭਗਵੰਤ ਮਾਨ ਦੇ ਘਰ ਸੰਗਰੂਰ ਵੀ ਬੈਠੇ ਰਹੇ ਨਾ ਮਾਨ ਕੋਲੇ ਸਮਾਂ ਨਾਂ ਕਿਸੇ ਮੰਤਰੀ ਦੀ ਜੁਬਾਨ ਖੁੱਲੀ ਸਿੱਟ ਤਾਂ ਕੀ ਬਣਨੀ ਸੀ ਉਲਟਾ ਭਾਰੀ ਪੁਲਸ ਕਰਮੀਆਂ ਦੀ ਹਾਜ਼ਰੀ ਪੰਥਕ ਮੋਰਚੇ ਨੂੰ ਤਾਰਪੀਡੋ ਕੀਤਾ ਗਿਆ ? ਇਸ ਨੂੰ ਕੀ ਸਮਝੀਏ ਇੱਥੇ ਬੁੱਤਾਂ ਦੀ ਕਦਰ ਤਾਂ ਹੈ ਪਰ ਮਨੁਖਤਾ ਜਾਂ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਨਹੀ ਕਦੇ ਭਾਈ ਸੁਥਰੇ ਔਰੰਗਜ਼ੇਬ ਨੂੰ ਕਿਹਾ ਸੀ ਤੂੰ ਬੁੱਤ ਤੋੜ ਲਏ ਫੇਰ ਬਣ ਜਾਣਗੇ ਕੋਈ ਗੱਲ ਨਹੀ ਪਰ ਆ ਜੋ ਸਰੀਰ ਰੂਪੀ ਬੁੱਤ ਅਕਾਲ ਪੁਰਖ ਨੇ ਬਣਾਏ ਹਨ।ਇਹਨਾਂ ਨੂੰ ਤੋੜਨ ਤੋਂ ਪਹਿਲਾਂ ਸੌ ਵਾਰ ਸੋਚੀਂ ਇਹ ਇੱਕ ਵਾਰ ਟੁੱਟ ਗਏ ਤਾਂ ਤੇਰੇ ਕੋਲੋਂ ਦੋਬਾਰਾ ਬਣਨੇ ਨਹੀ ਉਹ ਗਲਤੀ ਮਾਨ ਸਰਕਾਰ ਕਰ ਰਹੀ ਹੈ ਜਿਸ ਨੂੰ ਮਨੁੱਖ ਜਾਂ ਮਨੁੱਖੀ ਅਧਿਕਾਰਾਂ ਤੋਂ ਵੱਧ ਬੁੱਤਾਂ ਦਾ ਫਿਕਰ ਹੈ। ਸੋ ਜੇ ਬੁੱਤਾਂ ਲਈ ਸਿੱਟ ਬਣ ਸਕਦੀ ਹੈ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਕਿਉਂ ਨਹੀ ? ਇਹ ਮਾਨ ਸਰਕਾਰ ਸੋਚੇ ਪੰਜਾਬ ਦੇ ਵਸਨੀਕ ਜਾਂ ਬੁੱਤ ਪਿਆਰੇ ਗੁਰੂ ਗ੍ਰੰਥ ਸਾਹਿਬ ਪਿਆਰੇ ਜਾਂ ਬਾਦਲਕੇ। ਆਉ ਪੰਜਾਬ ਵਾਸੀਉ ਪੰਜਾਬ ਦੇ ਭਲੇ ਲਈ ਸਿੱਖਨੀਤੀ ਲਿਆਈਏ ਰਾਜਨੀਤਕ ਕੱਢੀਏ ਪੰਥ ਰੁਸ਼ਨਾਈਏ।