उत्तराखण्ड
੩੨੮ ਪਾਵਨ ਸਰੂਪਾਂ ਦੇ ਇਨਸਾਫ ਦੀ ਸਾਡੀ ਆਰ ਪਾਰ ਦੀ ਲੜਾਈ ਹੈ- ਭਾਈ ਵਡਾਲਾ,,
ਆਖਿਆ-ਇਸ ਜੰਗ ਨੂੰ ਹਰ ਹੀਲੇ ਨੇਪਰੇ ਚਾੜ੍ਹਨਾ ਹਰ ਸਿੱਖ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ।
ਜਲੰਧਰ-ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸਿੱਖ ਸਦ ਭਾਵਨਾ ਦਲ ਦੀ ਮਹੀਨੇਵਾਰ ਇਕੱਤ੍ਰਤਾ ਭਾਈ ਬਲਦੇਵ ਸਿੰਘ ਵਡਾਲਾ ਦੀ ਸਰਪ੍ਰਸਤੀ ਅਤੇ ਮੀਤ ਪ੍ਰਧਾਨ ਭਾਈ ਗੁਰਮੀਤ ਸਿੰਘ ਥੂਹੀ ਸਿੱਖ ਸਦਭਾਵਨਾ ਦਲ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪੰਜਾਬ ਇਕਾਈ ਦੇ ਸੇਵਾਦਾਰ ਹਾਜਰ ਹੋਏ। ਇਸ ਇਕੱਤਰਤਾ ਵਿੱਚ ਖਾਲਸਾ ਸਾਜਨਾ ਦਿਵਸ ਮਨਾਉਣ ਸਬੰਧੀ ਅਤੇ ੩੨੮ ਪਾਵਨ ਸਰੂਪਾਂ ਦੇ ਇਨਸਾਫ ਲਈ ਨਵੇਂ ਸਿਰਿਉਂ ਰੂਪ ਰੇਖਾ ਤਿਆਰ ਕਰਨ ਬਾਬਤ ਦੀਰਘ ਵਿਚਾਰਾਂ ਹੋਈਆਂ। ਜਿਸ ਵਿੱਚ ਸਭ ਨੇ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ। ਭਾਈ ਵਡਾਲਾ ਨੇ ਕਿਹਾ ਕਿ ੩੨੮ ਪਾਵਨ ਸਰੂਪਾਂ ਬਾਬਤ ਇਨਸ਼ਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਜੋ ਸਿੱਖ ਸਦਭਾਵਨਾ ਦਲ ਪਿਛਲੇ ਤੀਹ ਮਹੀਨਿਆਂ ਤੋਂ ਚੱਲ ਰਹੇ ਸਘੰਰਸ਼ ਤੋਂ ਸਾਨੂੰ ਕੋਈ ਨਿਰਾਸ਼ਾ ਨਹੀ ਹੈ। ਬੇਸ਼ੱਕ ਸਰਕਾਰਾਂ ਕਾਨੂੰਨ ਦੀ ਪ੍ਰਵਾਹ ਨਾ ਕਰਦਿਆਂ ਚੋਰਾਂ ਦਾ ਸਾਥ ਦੇ ਰਹੀਆਂ ਹਨ।ਦੇ ਬਾਵਜੂਦ ਅਸੀਂ ਇਸ ਕੰਮ ਨੂੰ ਹਰ ਹੀਲੇ ਨੇਪਰੇ ਚਾੜ੍ਹਾਂਗੇ,
ਇੱਕ ਪਾਸੇ ਚੋਰ ਨੇ ਦੂਸਰੇ ਪਾਸੇ ਚੋਰਾਂ ਦਾ ਸਾਥ ਦੇਣ ਵਾਲਾ ਪ੍ਰਸ਼ਾਸਨ ਸਰਕਾਰ ਹੈ ਤੀਸਰੇ ਪਾਸੇ ਉਹ ਅਖੌਤੀ ਲੋਕ ਜ੍ਹਿਨਾਂ ਦੜ ਵੱਟੀ ਹੋਈ ਹੈ।ਲੇਕਿਨ ਚੌਥੇ ਉਹ ਪੰਥ ਦਰਦੀ ਲੋਕ ਜੋ ਸਾਡਾ ਹੌਸਲਾਂ ਬੁਲੰਦ ਰੱਖ ਰਹੇ ਹਨ। ਸਾਨੂੰ ਤਿੰਨਾ ਦੀ ਪ੍ਰਵਾਹ ਨਹੀ ਚੌਥਿਆਂ ਦਾ ਆਸਰਾ ਹੈ ਜਿਹਨਾ ਸਦਕੇ ਇਹ ਜੰਗ ਫਤਹਿ ਕੀਤੀ ਜਾਣੀ ਹੈ ਗੁਰੂ ਸਾਹਿਬ ਜੀ ਨੇ ਆਪ ਕਰਵਾਉਣੀ ਹੈ।ਅਗਲੀ ਰਣਨੀਤੀ ਤਿਆਰ ਕਰਨ ਸਬੰਧੀ ਭਾਈ ਭੁਪਿੰਦਰ ਸਿੰਘ ਬਹਾਦਰ ਗੜ੍ਹ ਭਾਈ ਗੁਰਮੀਤ ਸਿੰਘ ਥੂਹੀ ਭਾਈ ਹਰਪ੍ਰੀਤ ਸਿੰਘ ਦੀ ਸੇਵਾ ਲਾਈ ਗਈ। ਹਾਜਰ ਹੋਏ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਸਰਪ੍ਰਸਤ ਭਾਈ ਗੁਰਮੀਤ ਸਿੰਘ ਥੂਹੀ ਭਾਈ ਬਲਜੀਤ ਸਿੰਘ ਸਕੱਤਰ ਭਾਈ ਜੋਗਿੰਦਰ ਸਿੰਘ ਕੈਪਟਨ ਮੀਤ ਸਕੱਤਰ ਭਾਈ ਅਮਰਪਾਲ ਸਿੰਘ ਫਰੀਦਕੋਟ ਖਜ਼ਾਨਚੀ ਭਾਈ ਗੁਰਵਤਨ ਸਿੰਘ ਮੀਤ ਖਜ਼ਾਨਚੀ ਭਾਈ, ਅਵਤਾਰ ਸਿੰਘ ਖਾਲਸਾ ਭਾਈ ਰਾਜਨ ਸਿੰਘ ਜੀ , ਭਾਈ ਅਰਵਿੰਦਰ ਸਿੰਘ ਜੀ , ਭਾਈ ਗੁਰਵਿੰਦਰ ਸਿੰਘ ਜੀ , ਭਾਈ ਰਾਜਵੰਤ ਸਿੰਘ ਜੀ , ਭਾਈ ਹਰਭਜਨ ਸਿੰਘ ਜੀ ਭਾਈ ਚਰਨਜੀਤ ਸਿੰਘ ਜੀ ਭਾਈ ਭੁਪਿੰਦਰ ਸਿੰਘ ਜੀ ਭਾਈ ਸੁਰਜੀਤ ਸਿੰਘ ਜੀ ਭਾਈ ਇਕਬਾਲ ਸਿੰਘ ਜੀ ਫ਼ਿਰੋਜ਼ਪੁਰ ਭਾਈ ਸਰਬਜੀਤ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਭਾਈ ਗੁਰਪ੍ਰੀਤਮ ਸਿੰਘ ਜੀ ਭਾਈ ਪਲਵਿੰਦਰ ਸਿੰਘ ਜੀ ਮਾਤਾ ਭੁਪਿੰਦਰ ਕੌਰ ਜੀ ਭਾਈ ਜਗਦੀਸ ਸਿਘ ਜੀ ਭਾਈ ਹਰਪ੍ਰੀਤ ਸਿਘ ਜੀ ਭਾਈ ਬਲਦੇਵ ਸਿਘ ਜੀ ਗਤਕਾ ਮਾਸਟਰ ਭਾਈ ਜਤਿੰਦਰ ਸਿਘ ਜੀ ਮਝੈਲ ਭਾਈ ਇਕਬਾਲ ਸਿਘ ਮਨਾਵਾਂ ਭਾਈ ਅਮਨਪ੍ਰੀਤ ਸਿਘ ਜੀ ਭਾਈ ਨਿਸ਼ਾਨ ਸਿਘ ਜੀ ਭਾਈ ਜਸਪਾਲ ਸਿਘ ਜੀ ਭਾਈ ਜਸਵੰਤ ਸਿਘ ਜੀ ਭਾਈ ਭੁਪਿੰਦਰ ਸਿਘ ਜੀ ਵੱਲਾ ਭਾਈ ਹਰਦੇਵ ਸਿਘ ਜੀ ਭਾਈ ਬਲਰਾਜ ਸਿੰਘ ਜੀ ਭਾਈ ਗੁਰਨੇਕ ਸਿੰਘ ਜੀ ਭਾਈ ਕਰਮਿੰਦਰ ਸਿੰਘ ਜੀ ਖਾਲਸਾ ਭਾਈ ਮਨਪ੍ਰੀਤ ਸਿੰਘ ਜੀ ਮੋਰਚਾ ਖ਼ਜ਼ਾਨਚੀ ।