Uncategorized
ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਮੋਹਰਾ ਬਣੇ ਸਨ ਅਕਾਲੀ -ਭਾਈ ਵਡਾਲਾ,,
ਆਖਿਆ-ਜੇਕਰ ਅਕਾਲੀ ਚਾਹੁੰਦੇ ਤਾਂ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਸੀ।ਹੁਣ ਪੰਥ ਨੂੰ ਚਾਹੀਦਾ ਹੈ ਉਹ ਅਜੇ ਵੀ ਨਿਸ਼ਾਨਾ ਏਜੰਡਾ ਅਤੇ ਪੈਮਾਨਾ ਇੱਕ ਕਰ ਲਵੇ ?
ਆਖਿਆ-ਅਸੀਂ ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਪੰਜਾਬ ਪੁਲਸ ਦੀ ਜਲਾਲਤ ਕਰਕੇ ੮ ਵਜੇ ਦੀ ਬਜਾਏ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਨੂੰ ਮੁਨਾਸਿਬ ਸਮਝਿਆ।
ਸ੍ਰੀ ਅੰਮ੍ਰਿਤਸਰ ਸਾਹਿਬ
ਅੱਜ ਮਿਤੀ ੭ ਜੂਨ ਨੂੰ ਪੰਥਕ ਹੋਕੇ ਦੇ ਦੀਵਾਨ ਸਜਾਏ ਗਏ। ਸ੍ਰੀ ਸਖਮਨੀ ਸਾਹਿਬ ਚੌਪਈ ਸਾਹਿਬ ਜੀ ਦੇ ਪਾਠ ਹੋਏ।ਬੰਦੀ ਸਿੰਘਾਂ ਦੀ ਰਿਹਾਈ ਗੁਰਧਾਮਾ ਦੀ ਬਹਾਲੀ ਅਤੇ ਬਾਦਲਕਿਆ ਵੱਲੋਂ ਚੋਰੀ ਵੇਚੇ ਗਏ ਪਾਵਨ ੩੨੮ ਸਰੂਪਾਂ ਦੇ ਇਨਸਾਫ ਲਈ ਪਿਛਲੇ ੩੨ ਮਹੀਨਿਆਂ ਤੋਂ ਦਿੱਤੇ ਜਾ ਰਹੇ ਪੰਥਕ ਹੋਕੇ ਦੀ ਸਫ਼ਲਤਾ ਦੀ ਅਰਦਾਸ ਹੋਈ। ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ੬ ਜੂਨ ਦੇ ਸਬੰਧ ਵਿੱਚ ਕਿਹਾ ਜੂਨ ੧੯੮੪ ਸਿੱਖ ਪੰਥ ਲਈ ਉਹ ਜਖਮ ਹੈ ਜਿਸ ਨੇ ਹਮੇਸ਼ਾਂ ਰਿਸਦੇ ਰਹਿਣਾ,ਉਹ ਯਾਦ ਹੈ ਜਿਸ ਨੇ ਭੁੱਲਣਾ ਨਹੀ,ਕਾਂਗਰਸ ਪਾਰਟੀ ਅਤੇ ਇੰਦਰਾਂ ਗਾਂਧੀ ਦਾ ਉਹ ਗੁਨਾਹ ਹੈ ਜੋ ਬਖਸ਼ਣ ਯੋਗ ਨਹੀ ਹੈ ਭਾਰਤ ਦੇਸ਼ ਦੇ ਮੂੰਹ ਤੇ ਉਹ ਕਲੰਕ ਹੈ ਜਿਸ ਨੇ ਕਦੇ ਮਿਟਣਾ ਨਹੀ ਹੈ ਅਤੇ ਸਿੱਖ ਪੰਥ ਲਈ ਜਬਰ ਜੁਲਮ ਦੇ ਖਿਲਾਫ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਜਰਨੈਲ ਸ਼ੁਬੇਗ ਸਿੰਘ ਜੀ ਅਤੇ ਹੋਰ ਬੇਅੰਤ ਸ਼ਹੀਦ ਸਿੰਘਾਂ ਦੀ ਕੁਰਬਾਨੀ ਹੈ ਜਿਸ ਨੂੰ ਪੰਥ ਨੇ ਹਮੇਸ਼ਾਂ ਲਈ ਯਾਦ ਰੱਖ ਕੇ ਪ੍ਰੇਰਣਾ ਲੈਣੀ ਹੈ।ਅਕਾਲੀਆਂ ਦੀ ਉਹ ਚੰਦੂ ਵਾਲੀ ਅਕ੍ਰਿਤਘਣਤਾ ਹੈ ਜਿਸ ਨੂੰ ਕਦੇ ਬਖਸ਼ਿਆ ਨਹੀ ਜਾ ਸਕਦਾ ਜਿਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਲਈ ਕੇਂਦਰ ਨਾਲ ਮੀਟਿੰਗਾਂ ਕੀਤੀਆਂ ਚਿੱਠੀਆਂ ਲਿਖੀਆਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਿਸ਼ਤੇਦਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਡੀ ਸੀ ਬਣਾਕੇ ਫੌਜ ਅੰਦਰ ਵਾੜੀ ਇਹ ਕਹਿ ਲਈਏ ਅਕਾਲੀ ਫੌਜੀ ਹਮਲੇ ਵਿੱਚ ਮੋਹਰਾ ਸਨ ਫਿਰ ਸਾਰੇ ਘਟਨਾਕ੍ਰਮ ਤੇ ਪੜਦਾ ਪਾਉਣ ਵਾਲੇ ਸਨ। ਘੱਲੂਘਾਰੇ ਦੇ ਸਬੂਤ ਮਿਟਾਉਣ ਵਾਲੇ ਅਤੇ ਇਨਸਾਫ ਲਈ ਅੜਿੱਕਾ ਬਣਨ ਵਾਲੇ ਹਨ। ਅਕਾਲੀਆਂ ਕਰਕੇ ਹਮਲਾ ਹੋਇਆ ਅਤੇ ਅਕਾਲੀਆਂ ਕਾਰਨ ਇਨਸਾਫ ਨਹੀ ਮਿਲਿਆ ਇਹਨਾਂ ਵਿਚਾਰਾਂ ਤੋਂ ਪਹਿਲਾਂ ਦੀਵਾਨ ਸਜਾਏ ਗਏ ਘੱਲੂਘਾਰੇ ਦੇ ਸਬੰਧ ਵਿੱਚ ਅਰਦਾਸ ਸਮਾਗਮ ਹੋਇਆ।ਜਿਸ ਵਿੱਚ ਦਲ ਦੇ ਨਾਲ-ਨਾਲ ਹੋਰ ਵੀ ਜਥੇਬੰਦੀਆਂ ਨੇ ਹਾਜਰੀ ਭਰੀ। ਵੈਟਨਰ ਵੈਲਫੇਅਰ ਆਰਗੇਨਾਈਜ਼ੇਸ਼ਨ ਦੇ ਪੰਜਾਬ ਪ੍ਰਧਾਨ ਭਾਈ ਦਿਲਬਾਗ ਸਿੰਘ ਜੀ ਵੀ ਆਪਣੇ ਸਾਥੀਆਂ ਸਮੇਤ ਹਾਜਰ ਹੋਏ ਭਾਈ ਸੁਖਜੀਤ ਸਿੰਘ ਖੋਸਾ।ਪੰਜਾਬ ਪ੍ਰਧਾਨ ਭਾਈ ਬਚਿੱਤਰ ਸਿੰਘ ਸੰਗਰੂਰ , ਮੀਤ ਪ੍ਰਧਾਨ ਭਾਈ ਗੁਰਮੀਤ ਸਿੰਘ ਥੂਹੀ ,ਜਰਨਲ ਸਕੱਤਰ ਭਾਈ ਬਲਜੀਤ ਸਿੰਘ ਸ਼ਕਾਰਮਾਛੀਆਂ , ਖ਼ਜ਼ਾਨਚੀ ਭਾਈ ਅਮਰਪਾਲ ਸਿੰਘ ਫਰਿਦਕੋਟ ਭਾਈ ਗੁਰਵਤਨ ਸਿੰਘ ਜੀ ਭਾਈ ਰਾਜਨ ਸਿੰਘ ਬਠਿੰਡਾ , ਭਾਈ ਗੁਰਵਿੰਦਰ ਸਿੰਘ ਮਲੇਰ ਕੋਟਲਾ , ਭਾਈ ਗੁਰਜੀਤ ਸਿੰਘ ਬਰਨਾਲਾ , ਭਾਈ ਗੁਰਪ੍ਰੀਤਮ ਸਿੰਘ ਮੋਗਾ , ਭਾਈ ਗੁਰਿੰਦਰ ਸਿੰਘ , ਭਾਈ ਰਵਿੰਦਰ ਸਿੰਘ ਕੱਦਗਿੱਲ , ਭਾਈ ਗੁਰਬਖਸ਼ ਸਿੰਘ , ਭਾਈ ਸਤਵੰਤ ਸਿੰਘ ਵੇਰਕਾ , ਕੈਪਟਨ ਜੋਗਿੰਦਰ ਸਿੰਘ,ਮਾਤਾ ਕੰਵਲਜੀਤ ਕੌਰ ਪੰਨੂ ਕੋਟ ਖ਼ਾਲਸਾ , ਭਾਈ ਅਵਤਾਰ ਸਿੰਘ ਖਾਲਸਾ ਲੁਧਿਆਣਾ , ਭਾਈ ਅਮਨਪ੍ਰੀਤ ਸਿੰਘ,ਭਾਈ ਹਰਦੇਵ ਸਿੰਘ ਛੇਹਰਟਾ ਭਾਈ ਗਗਨਪ੍ਰੀਤ ਸਿੰਘ ਭਾਈ ਮਨਪ੍ਰੀਤ ਸਿੰਘ ਆਦਿਕ।