Connect with us

Uncategorized

AMRIT VELE DA HUKAMNAMA SRI DARBAR SAHIB

AMRIT VELE DA HUKAMNAMA SRI DARBAR SAHIB, SRI AMRITSAR, ANG 878, 06-APR.-2022

ਰਾਮਕਲੀ ਮਹਲਾ ੧ ॥ 
ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥ ਗੁਰ ਤਾਰਿ ਤਾਰਣਹਾਰਿਆ ॥ ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥

रामकली महला १ ॥  हम डोलत बेड़ी पाप भरी है पवणु लगै मतु जाई ॥  सनमुख सिध भेटण कउ आए निहचउ देहि वडिआई ॥१॥  गुर तारि तारणहारिआ ॥  देहि भगति पूरन अविनासी हउ तुझ कउ बलिहारिआ ॥१॥ रहाउ ॥ 

Raamkalee, First Mehl:  My boat is wobbly and unsteady; it is filled with sins. The wind is rising – what if it tips over?  As sunmukh, I have turned to the Guru; O my Perfect Master; please be sure to bless me with Your glorious greatness. ||1||  O Guru, my Saving Grace, please carry me across the world-ocean.  Bless me with devotion to the perfect, imperishable Lord God; I am a sacrifice to You. ||1||Pause|| . 

ਹਮ = ਅਸੀ, ਮੈਂ। ਡੋਲਤ = ਡੋਲ ਰਿਹਾ ਹਾਂ, ਡਰ ਰਿਹਾ ਹਾਂ। ਬੇੜੀ = ਜ਼ਿੰਦਗੀ ਦੀ ਬੇੜੀ। ਪਵਣੁ = ਹਵਾ (ਦਾ ਬੁੱਲਾ), ਮਾਇਆ ਦਾ ਝੱਖੜ। ਮਤੁ ਜਾਈ = ਕਿਤੇ ਡੁੱਬ ਨ ਜਾਏ। ਸਨਮੁਖ ਆਏ = (ਹੇ ਗੁਰੂ!) ਤੇਰੇ ਸਾਹਮਣੇ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ। ਸਿਧ ਭੇਟਣ ਕਉ = ਪਰਮਾਤਮਾ ਨੂੰ ਮਿਲਣ ਵਾਸਤੇ। ਨਿਹਚਉ = ਜ਼ਰੂਰ। ਦੇਹਿ ਵਡਿਆਈ = ਸਿਫ਼ਤਿ-ਸਾਲਾਹ (ਦੀ ਦਾਤਿ) ਦੇਹ ॥੧॥ ਗੁਰ = ਹੇ ਗੁਰੂ! ਪੂਰਨ = ਸਰਬ-ਵਿਆਪਕ।ਹਉ = ਮੈਂ। ਬਲਿਹਾਰਿਆ = ਕੁਰਬਾਨ ॥੧॥

(ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ। (ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ। ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤ ਦੇਹ ॥੧॥ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ। ਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ। ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ॥

( हे गुरु!) मेरी जिन्दगी की नाव पापों से भरी हुई है,माया की आंधी आ रही है, मुझे डर लग रहा है कि  कहीं (मेरी नाव) डूब न जावे। (अच्छा हूँ बुरा हूँ) परमात्मा को  मिलने के लिए (प्रभु के चरणों में जुड़ने के लिए ) मैं झिझक छोड़ कर तेरे दर पर आ गया हूँ। हे गुरु! मुझे जरूर प्रभु की  सलाह की दात दो॥1॥  (संसार-सागर की विकारों की लहरों से) तैराने वाले हे गुरु! मुझे (इन लहरों से) पार निकाल ले। सदा कायम रहने वाले और सर्ब-व्यापक परमात्मा की भक्ति (की दाति) मुझे देह, मैं तुझसे सदके कुर्बान जाता हूँ॥1रहाउ॥

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Ad Ad Ad Ad Ad Ad Ad Ad Ad Ad Ad Ad Ad Ad Ad Ad
Continue Reading
You may also like...

More in Uncategorized

Trending News

Follow Facebook Page