Connect with us

उत्तराखण्ड

ਸ਼੍ਰੋਮਣੀ ਕਮੇਟੀ ਵਲੋ ਲਾਈਆਂ “ਰਾਮ” ਦੇ ਨਾਮ ਦੀਆਂ ਇੱਟਾਂ, 21 ਜੂਨ ਨੂੰ ਹਰ ਹਾਲਾਤ ‘ਚ ਪੁਟਾਂਗੇ : ਸਿੱਖ ਸਦਭਾਵਨਾ ਦਲ

ਸ਼੍ਰੋਮਣੀ ਕਮੇਟੀ ਵਲੋ ਲਾਈਆਂ “ਰਾਮ” ਦੇ ਨਾਮ ਦੀਆਂ ਇੱਟਾਂ, 21 ਜੂਨ ਨੂੰ ਹਰ ਹਾਲਾਤ ‘ਚ ਪੁਟਾਂਗੇ : ਸਿੱਖ ਸਦਭਾਵਨਾ ਦਲ
ਪ੍ਰਸ਼ਾਸਨ ਤੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਕੇ, ਜਾਣ ਬੁੱਝਕੇ ਟਰਰਾਅ ਦੀ ਸਥਿਤੀ ਨਾ ਬਣਾਵੇ ਸ਼੍ਰੋਮਣੀ ਕਮੇਟੀ: ਭਾਈ ਵਡਾਲਾ
ਜੋ ਜਗ੍ਹਾ ਸ਼੍ਰੋਮਣੀ ਕਮੇਟੀ ਸ਼ੋਸਲ ਮੀਡੀਆ ‘ਤੇ ਦਿਖਾ ਰਹੀ ਹੈ , ਉਹ ਥਾਂ ਸਹੀ ਜਗ੍ਹਾ ਹੈ ਹੀ ਨਹੀਂ :ਭਾਈ ਮਾਛੀਆਂ
ਸ੍ਰੀ ਅੰਮ੍ਰਿਤਸਰ ਸਾਹਿਬ , 19 ( ) ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਤੇ ਸਿੱਖ ਸਦਭਾਵਨਾ ਦਲ ਵਿਚਕਾਰ , ਰਾਮ ਦੇ ਨਾਮ ਦੀਆਂ ਉਨ੍ਹਾਂ ਇੱਟਾਂ ਸੰਬੰਧੀ ਵਿਵਾਦ ਚੱਲ ਰਿਹਾ ਹੈ ਜੋ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਪਰਿਕਰਮਾ ਵੱਲ ਨੂੰ ਜਾਂਦਿਆਂ ਖੱਬੇ ਪਾਸੇ ਸੀਵਰੇਜ ਵਾਲੀ ਹੌਦੀ ‘ਚ ਲੱਗੀਆਂ ਹੋਈਆਂ ਹਨ ।
ਇਸ ਸੰਬੰਧੀ ਮਿਤੀ 18 ਜੂਨ ਨੂੰ ਸ਼੍ਰੋਮਣੀ ਕਮੇਟੀ ਵਲੋਂ ਗਲਤ ਥਾਂ ‘ਤੇ ਪੁਟਾਈ ਕਰਵਾਕੇ ਸਿੱਖ ਸਦਭਾਵਨਾ ਦਲ ਦੇ ਸੇਵਾਦਾਰਾਂ ਨੂੰ ਦਿਖਾਇਆ ਗਿਆ, ਜਿਸ ‘ਤੇ ਭਾਈ ਇਕਬਾਲ ਸਿੰਘ ਨੇ ਕਿਹਾ ਕਿ ਸਾਡੀ ਤਸੱਲੀ ਨਹੀਂ ਹੈ, ਕੱਲ ਗੱਲ ਕਰਾਂਗੇ, ਪਰ ਅੱਜ ਸ਼੍ਰੋਮਣੀ ਕਮੇਟੀ ਵਲੋਂ ਫਿਰ ਜਲਦਬਾਜ਼ੀ ਵਿੱਚ ਵੀਡੀਓ ਪਾ ਦਿੱਤੀ ਗਈ ਜਦ ਕਿ ਇਸ ਮੁੱਦੇ ‘ਤੇ ਸਿੱਖ ਸਦਭਾਵਨਾ ਦਲ ਦੀ ਪੰਜ ਮੈਂਬਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀ.ਸੀ.ਪੀ. ਲਾਅ ਐਂਡ ਆਡਰ ਨਾਲ ਗੱਲ ਕਰਨ ਗਈ ਹੋਈ ਸੀ ।ਜਿਸ ਵਿੱਚ ਅਜੇ ਤੱਕ ਕੋਈ ਸਾਰਥਿਕ ਨਤੀਜਾ ਨਹੀਂ ਨਿੱਕਲਿਆ ।
ਭਾਈ ਵਡਾਲਾ ਨੇ ਸ਼੍ਰੋਮਣੀ ਕਮੇਟੀ ਤੋਂ ਸਿੱਖ ਸੰਗਤਾਂ ਤੇ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਲਈ ਆਖਿਆ । ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਜਾਣਬੁੱਝ ਕੇ ਸਹੀ ਥਾਂ ਨਾ ਪੁੱਟ ਕੇ ਟਕਰਾਅ ਦੀ ਸਥਿਤੀ ਬਣਾ ਰਹੀ ਹੈ ਤਾਂ ਕਿ ਸਿੱਖ ਆਪਸ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਹੁਣ, ਪਰ ਅਸੀ ਸ਼੍ਰੋਮਣੀ ਕਮੇਟੀ ਦੇ ਹਰ ਜ਼ਬਰ ਦਾ ਮੁਕਾਬਲਾ ਸ਼ਬਰ ਨਾਲ ਕਰਾਂਗੇ ਤੇ ਸ਼ਾਂਤਮਈ ਢੰਗ ਨਾਲ ਹੌਦੀ ਵਿਚਲੀਆ ਇੱਟਾਂ ਪੁੱਟਣ ਤੱਕ ਸੰਘਰਸ਼ ਕਰਾਂਗੇ ।ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਖੁਦ ਹੌਦੀ ਵਾਲੀ ਜਗ੍ਹਾ ‘ਚ ਲੱਗੀਆਂ ਇੱਟਾਂ ਪੁੱਟ ਕਿ ਇਸ ਵਿਵਾਦ ਨੂੰ ਖਤਮ ਕਰੇ ।ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਾਰਥਿਕ ਜਿੰਮੇਵਾਰੀ ਨਿਭਾਅ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ।
ਇਸ ਪ੍ਰੈਸ ਕਾਨਫਰੰਸ ਵਿੱਚ ਭਾਈ ਵਡਾਲਾ ਤੋਂ ਇਲਾਵਾ ਭਾਈ ਗੁਰਮੀਤ ਸਿੰਘ ਥੂਹੀ, ਭਾਈ ਇਕਬਾਲ ਸਿੰਘ , ਬਾਪੂ ਗੁਰਮੀਤ ਸਿੰਘ, ਭਾਈ ਬਲਵਿੰਦਰ ਸਿੰਘ ਮਕਬੂਲਪੁਰਾ , ਭਾਈ ਸੁਖਦੇਵ ਸਿੰਘ ਵੈਦ ਆਦਿ ਹਾਜ਼ਿਰ ਸਨ
ਡੱਬੀ: ਜੋ ਜਗ੍ਹਾ ਸ਼੍ਰੋਮਣੀ ਕਮੇਟੀ ਸ਼ੋਸਲ ਮੀਡੀਆ ‘ਤੇ ਦਿਖਾ ਰਹੀ ਹੈ , ਉਹ ਥਾਂ ਸਹੀ ਜਗ੍ਹਾ ਹੈ ਹੀ ਨਹੀਂ :ਭਾਈ ਮਾਛੀਆਂ
ਇਸ ਮੁੱਦੇ ਤੇ ਸਿੱਖ ਸਦਭਾਵਨਾ ਦਲ ਦੇ ਗੁਰਦਾਸਪੁਰ ਜਿਲ੍ਹੇ ਦੇ ਮੁੱਖ ਸੇਵਾਦਾਰ ਭਾਈ ਬਲਜੀਤ ਸਿੰਘ ਮਾਛੀਆਂ ਨੇ ਆਖਿਆ ਕਿ ਜੋ ਜਗ੍ਹਾ ਸ਼੍ਰੋਮਣੀ ਕਮੇਟੀ ਸ਼ੋਸਲ ਮੀਡੀਆ ‘ਤੇ ਦਿਖਾ ਰਹੀ ਹੈ , ਉਹ ਸਹੀ ਜਗ੍ਹਾ ਨਹੀਂ ਹੈ । ਇਸ ਸੰਬੰਧੀ ਅਸੀ ਡੀ.ਸੀ. ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਤੇ ਮਿਲਕੇ ਵੀ ਦੱਸ ਚੁੱਕੇ ਹਾਂ । ਉਨਾਂ ਆਖਿਆ ਕਿ ਸਾਡੇ ਸਿੰਘਾਂ ਨੂੰ ਸ਼੍ਰਮੋਣੀ ਕਮੇਟੀ ਨੇ ਜਗ੍ਹਾ ਪੁਟਣ ਸਮੇਂ ਦੂਰ ਬਿਠਾ ਦਿੱਤਾ ਸੀ ਤੇ ਗਲਤ ਥਾਂ ਪੁੱਟ ਕਿ ਬਾਅਦ ਵਿੱਚ ਸੋਚੀ ਸਮਝੀ ਸਾਜਿਸ਼ ਤਹਿਤ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ ਹੈ ।ਉਨਾਂ ਆਖਿਆ ਕਿ ਸਿੱਖ ਸੰਗਤਾਂ ਸ਼੍ਰਮੋਣੀ ਕਮੇਟੀ ਦੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ ਤੇ 21 ਜੂਨ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ।

Continue Reading
You may also like...
Click to comment

Leave a Reply

Your email address will not be published. Required fields are marked *

More in उत्तराखण्ड

Trending News

Follow Facebook Page