Homeउत्तराखण्डਲਤੀਫਪੁਰ ਦੇ ੧੯੪੭ ਤੋਂ ਵੱਸਦੇ ਪਰਵਾਰਾਂ ਨੂੰ ਉਜਾੜਕੇ ਮਾਨ ਸਰਕਾਰ ਨੇ ਕੀਤਾ...

ਲਤੀਫਪੁਰ ਦੇ ੧੯੪੭ ਤੋਂ ਵੱਸਦੇ ਪਰਵਾਰਾਂ ਨੂੰ ਉਜਾੜਕੇ ਮਾਨ ਸਰਕਾਰ ਨੇ ਕੀਤਾ ਜਮਹੂਰੀਅਤ ਦਾ ਕਤਲ। ਭਾਈ ਵਡਾਲ

ਲਤੀਫਪੁਰ ਦੇ ੧੯੪੭ ਤੋਂ ਵੱਸਦੇ ਪਰਵਾਰਾਂ ਨੂੰ ਉਜਾੜਕੇ ਮਾਨ ਸਰਕਾਰ ਨੇ ਕੀਤਾ ਜਮਹੂਰੀਅਤ ਦਾ ਕਤਲ। ਭਾਈ ਵਡਾਲ

ਆਖਿਆ ਇਹ ਕਿਸੇ ਬਾਬਰੀ ਹਮਲੇ ਤੋਂ ਘੱਟ ਨਹੀ ਉਹ ਵੀ ਪੋਹ ਦੇ ਮਹੀਨੇ ਵਿੱਚ
ਜਲੰਧਰ
ਅੱਜ ਮਿਤੀ ੧੬ ਦਸੰਬਰ ੨੦੨੨ ਨੂੰ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵੱਲੋ ਸਾਥੀਆਂ ਸਮੇਤ ਲਤੀਫ ਪੁਰਾ ਜਲੰਧਰ ਵਿਖੇ ਕੀਰਤਨ ਦੀ ਹਾਜਰੀ ਭਰਦਿਆਂ ਕਿਹਾ ਸਰਕਾਰ ਪ੍ਰਸ਼ਾਸਨ ਕਾਨੂੰਨ ਨੇ ਹੀ
ਜਮਹੂਰੀਅਤ ਦਾ ਘਾਣ ਕਰਕੇ ਰੱਖ ਦਿੱਤਾ। ਜਿਹਨਾਂ ੧੯੪੭ ਦੇ ਉੱਜੜ ਕੇ ਆਏ ਪਰਵਾਰਾਂ ਨੇ ਤੀਲਾ ਤੀਲਾ ਇਕੱਠਾ ਕਰਕੇ ਘਰ ਬਣਾਏ ਜੋ ਪਿਛਲੇ ਪੰਜਤਰ ਸਾਲ ਤੋਂ ਰਹਿ ਰਹੇ ਹਨ ਨੂੰ ਸਰਕਾਰੀ ਅੱਤਵਾਦ ਨੇ ਪੋਹ ਦੀਆਂ ਕਕਰੀਲੀਆਂ ਰਾਤਾਂ ਸਮੇ ਘਰ ਢਾਹ ਕੇ ਸੜਕਾਂ ਤੇ ਬਿਠਾ ਦਿੱਤਾ ਜੋ ਕਿ ਸਰਾਸਰ ਧੱਕਾ ਹੈ।ਜਮਹੂਰੀਅਤ ਦਾ ਕਤਲ ਹੈ। ਲਾਅ ਐਂਡ ਆਰਡਰ ਦੀ ਤੌਹੀਨ ਹੈ ਇਹ ਅਦਾਲਤੀ ਹੁਕਮ ਵੋਟ ਅਤੇ ਨੋਟ ਤੋਂ ਪ੍ਰੇਰਿਤ ਹਨ।ਇਸ ਸਭ ਲਈ ਨਿਸ਼ਾਨ ਦੇਹੀ ਕਰਨ ਵਾਲੇ ਪ੍ਰਸਾਸ਼ਨ ਅਤੇ ਕੋਟ ਨੂੰ ਗੁੰਮਰਾਹ ਕਰਨ ਵਾਲੀ ਅਫਸਰਸ਼ਾਹੀ ਜਿਮੇਦਾਰ ਹੈ।ਜੇਕਰ ਸਰਕਾਰ ੧੯੭੪ ਵਿੱਚ ਮੁਰੱਬੇਬੰਦੀ ਕਰ ਸਕਦੀ ਸੀ ਫਿਰ ਇਹ ਉੱਨੀ ਸੌ ਸਤਾਂਲੀ ਦੇ ਪਰਵਾਰ ਨਜਰ ਕਿਉਂ ਨੀ ਆਏ।ਜਿਹੜੇ ਕੈਪਟਨ ਕੇ ਬਾਦਲਕੇ ਦਾਅਵੇਦਾਰੀ ਨਾਲ ਆਖਦੇ ਸਨ ਸਾਨੂੰ ਪੰਜਾਬ ਵਿੱਚ ਕੀੜੀ ਤੁਰੀ ਜਾਂਦੀ ਦਿਸਦੀ ਹੈ ਉਹਨਾਂ ਨੂੰ ਵੀ ਇਹ ਪਰਵਾਰ ਕਿਉਂ ਨਹੀ ਦਿਸੇ। ਇਹਨਾਂ ਪਰਵਾਰਾਂ ਦੀਆਂ ਜਮੀਨਾ ਹੀ ਕਿਉਂ ਦਿਸੀਆਂ ।ਇਸ ਘਿਨਾਉਣੇ ਕੰਮ ਲਈ ਕੈਪਟਨ ਬਾਦਲ ਅਤੇ ਮਾਨ ਸਰਕਾਰ ਦੋਸ਼ੀ ਹੈ।ਜੇਕਰ ਮਾਨ ਸਰਕਾਰ ਦੋਸ਼ੀ ਨਹੀ ਫਿਰ ਇਹਨਾਂ ਪਰਵਾਰਾਂ ਦੇ ਵਸੇਬੇ ਲਈ ਇਹਨਾਂ ਪਰਵਾਰਾਂ ਨੂੰ ਇਸੇ ਜਗਾ ਤੇ ਘਰ ਬਣਾਕੇ ਦਵੇ। ਉਹ ਵੀ ਪੰਜਾਬ ਸਰਕਾਰ ਦੇ ਪੈਸੇ ਨਾਲ ਨਹੀ ਭ੍ਰਿਸ਼ਟ ਅਫਸਰਾਂ ਅਤੇ ਦਲਾਲਾਂ ਦੀ ਦੋ ਨੰਬਰ ਦੀ ਕੀਤੀ ਕਮਾਈ ਵਿੱਚੋ ਬਣਾਵੇ ਤਾਂ ਜੋ ਅੱਗੇ ਵਾਸਤੇ ਇਸ ਤਰਾਂ ਜਮਹੂਰੀਅਤ ਦਾ ਕਤਲ ਨਾ ਹੋਵੇ। ਸਿੱਖ ਪੰਥ ਸ੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਕੱਤਰੇਤ ਨੂੰ ਅਜਾਦ ਕਰਵਾਵੇ ਕਿਉਕਿ ਸਿੱਖਨੀਤੀ ਹੀ ਹੈ ਜੋ ਉਜੱੜੇ ਵਸਾਉਣ ਦੀ ਸਮਰੱਥਾ ਰੱਖਦੀ ਹੈ।ਉਹਨਾ ਕਿਹਾ ਸਰਕਾਰ ਇਹਨਾ ਪਰਵਾਰਾਂ ਨੂੰ ਥਾਂ ਲੈਕੇ ਦੇਣ ਦੀ ਬਜਾਏ ਆਪ ਕਿਤੇ ਹੋਰ ਜਾਕੇ ਥਾਂ ਲੈ ਲਵੇ।ਉਹਨਾ ਕਿਹਾ ਉਜਾੜੇ ਪਰਵਾਰ ਆਪਣੇ ਪੈਰਾਂ ਤੇ ਖੜੇ ਰਹਿਣ ਅਸੀਂ ਹਰ ਤਰਾਂ ਦਾ ਸਾਥ ਦਿਆਂਗੇ ਉਹਨਾ ਸਾਥ ਦੇਣ ਵਾਲੀਆ ਕਿਸਾਨ ਜਥੇਬੰਦੀਆ ਸਿਮਰਨਜੀਤ ਸਿੰਘ ਮਾਨ ਅਤੇ ਖਾਲਸਾ ਐਡ ਵਾਲਿਆ ਦਾ ਧੰਨਵਾਦ ਕੀਤਾ ਉਹਨਾ ੨੦ ਤਰੀਕ ਦੇ ਰੱਖੇ ਇਕੱਠ ਸਬੰਧੀ ਵੀ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ। ਉਹਨਾ ਕਿਹਾ ਚਾਹੀਦਾ ਸੀ ਇਹਨਾ ਪਰਵਾਰਾਂ ਦਾ ਪ੍ਰਬੰਧ ਸ੍ਰੋਮਣੀ ਕਮੇਟੀ ਸੰਪਰਦਾਵਾਂ ਕਰਦੀਆਂ ਉਹਨਾ ਕਿਹਾ ਬਾਦਲਾਂ ਕੈਪਟਨਾ ਅਤੇ ਉਹਨਾ ਲੀਡਰਾਂ ਦਾ ਬਾਈਕਾਟ ਕੀਤਾ ਜਾਏ ਜਿਹੜੇ ਜਦੋਂ ਕੁਰਸੀ ਤੋਂ ਥੱਲੇ ਹੁੰਦੇ ਉਦੋਂ ਲੋਕਾਂ ਦੇ ਨਿਆਣੇ ਚੁੱਪ ਕਰਵਾਉਣ ਜਾਂ ਨਲੀ ਪੂੰਜਣ ਆ ਜਾਂਦੇ ਹਨ। ਜਦ ਕੁਰਸੀ ਮਿਲ ਜਾਵੇ ਉਦੋਂ ਪੁਲਸ ਡਾਂਗਾ ਬੁਲਡਜੋਰ ਚੜਾ ਘੱਲ ਦਿੰਦੇ ਪਰ ਆਪ ਨਹੀ ਲੱਭਦੇ ।ਫਿਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ੩੨੮ਸਰੂਪਾਂ ਦਾ ਇਨਸਾਫ ਨਾ ਕਰ ਸਕਣ ਉਹਨਾ ਤੋਂ ਘਰ-ਪਰਿਵਾਰ ਦੀ ਕੀ ਆਸ ਕੀਤੀ ਜਾ ਸਕਦੀ ਹੈ।ਆਉ ਜਮਹੂਰੀਅਤ ਬਹਾਲੀ ਲਈ ਆਪਣੇ ਘਰ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ ਸਿੱਖਨੀਤੀਵਾਨ ਲਿਆਈਏ ਰਾਜਨੀਤਿਕ ਕੱਢੀਏ ਪੰਥ ਰੁਸ਼ਨਾਈਏ।ਸਿੱਖ ਸਦ ਭਾਵਨਾ ਦਲ ਦੇ ਹਾਜਰ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਭਾਈ ਇਕਬਾਲ ਸਿੰਘ ਮਨਾਵਾਂ ਭਾਈ ਗਗਨਪ੍ਰੀਤ ਸਿੰਘ ਜੰਡਿਆਲਾ ਭਾਈ ਸੁਖਦੇਵ ਸਿੰਘ ਵੈਦ ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ ਭਾਈ ਬਲਵਿੰਦਰ ਸਿੰਘ ਮਕਬੂਲਪੁਰਾ ਭਾਈ ਗੁਰਬਖਸ ਸਿੰਘ ਭਾਈ ਜੋਗਿੰਦਰ ਸਿੰਘ ਕੈਪਟਨ ਭਾਈ ਚਰਨਜੀਤ ਸਿੰਘ ਜਲੰਧਰ ਭਾਈ ਨਰਿੰਦਰ ਸਿੰਘ ਭਾਈ ਜਤਿੰਦਰਪਾਲ ਸਿੰਘ ਮਝੈਲ ਬੀਬੀ ਕੁਲਵੰਤ ਕੌਰ ਆਦਿਕ।

यह भी पढ़ें -   पर्वतीय पत्रकार महासंघ की होली में कलाकारों ने बांधा समा,,

Advertisements

Ad
RELATED ARTICLES

LEAVE A REPLY

Please enter your comment!
Please enter your name here
यह भी पढ़ें -   मुख्यमंत्री पुष्कर सिंह धामी ने किया उत्तर भारत के प्रसिद्ध मां पूर्णागिरि मेले का शुभारंभ,,,

Latest News

Advertisements

Advertisement
Ad

You cannot copy content of this page